Join Us:
20 मई स्पेशल -इंटरनेट पर कविता कहानी और लेख लिखकर पैसे कमाएं - आपके लिए सबसे बढ़िया मौका साहित्य लाइव की वेबसाइट हुई और अधिक बेहतरीन और एडवांस साहित्य लाइव पर किसी भी तकनीकी सहयोग या अन्य समस्याओं के लिए सम्पर्क करें

ਇਹ ਅਨਹਦ ਨਾਦ

Jogi Bhutal 30 Mar 2023 कविताएँ अन्य ਜਗਸੀਰ ਜੋਗੀ 14906 0 Hindi :: हिंदी

ਇਹ ਅਨਹਦ ਨਾਦ
ਕੁਦਰਤੀ ਸਾਜ
ਹਮੇਸ਼ਾ ਵੱਜਦੇ ਰਹਿਣਗੇ

ਕੋਇਲਾਂ ਗਾਉਂਦੀਆਂ ਰਹਿਣਗੀਆਂ
ਤਿਤਲੀਆਂ ਮੰਡਰਾਉਦੀਆਂ ਰਹਿਣਗੀਆਂ
ਮੋਰ ਨੱਚਦੇ ਰਹਿਣਗੇ
ਭੌਰੇ ਮਚਲਦੇ ਰਹਿਣਗੇ
ਮੌਸਮ ਬਦਲਦੇ ਰਹਿਣਗੇ
ਰੁੱਤਾਂ ਆਉਂਦੀਆਂ ਜਾਂਦੀਆਂ 
ਰਹਿਣਗੀਆਂ
ਬਦਲਦੇ ਰਹਿਣਗੇ 
ਦਿਨ ਅਤੇ ਰਾਤਾਂ
ਹੁੰਦੀਆਂ ਰਹਿਣਗੀਆਂ 
ਬਰਸਾਤਾਂ
ਤੇ ਆਖ਼ਰ
ਬੱਦਲ ਗੱਜਦੇ ਰਹਿਣਗੇ

ਇਹ ਅਨਹਦ ਨਾਦ
ਕੁਦਰਤੀ ਸਾਜ
ਹਮੇਸ਼ਾ ਵੱਜਦੇ ਰਹਿਣਗੇ

ਪਪੀਹਿਆ ਦੀ ਪੀ ਪੀ
ਚਿੜੀਆਂ ਦੀ ਚੀ ਚੀ
ਕਾਫ਼ੀ ਕੁੱਝ ਹੋਰ ਵੀ
ਭਲਾ ਦੱਸਾਂ ਕੀ ਕੀ
ਫੁੱਲ ਖਿੜਦੇ ਰਹਿਣਗੇ
ਬਾਂਸ ਭਿੜਦੇ ਰਹਿਣਗੇ
ਪੱਤੇ ਝੜਦੇ ਰਹਿਣਗੇ
ਸੂਰਜ ਚੜਦੇ ਰਹਿਣਗੇ
ਦਰਿਆ ਤੁਰਦੇ ਰਹਿਣਗੇ
ਕਿਨਾਰੇ ਖੁਰਦੇ ਰਹਿਣਗੇ
ਲਹਿਰਾਂ ਲਹਿਰਾਉਂਦੀਆਂ 
ਰਹਿਣਗੀਆਂ
ਰਿਸ਼ਮਾਂ ਰੁਸ਼ਨਾਉਂਦੀਆਂ 
ਰਹਿਣਗੀਆਂ
ਹਵਾ ਚੱਲਦੀ ਰਹੂੰ, 
ਅੱਗ ਵਲਦੀ ਰਹੂੰ
ਧੁੱਪਾਂ , ਛਾਵਾਂ ਤੇ ਪਰਛਾਵਾਂ
ਸਮੇਂ ਨਾਲ਼ ਢਲਦੇ ਰਹਿਣਗੇ
ਤਾਰੇ ਰੂਪੀ ਦੀਵੇ
ਅੰਬਰ ਵਿੱਚ ਜਗਦੇ ਰਹਿਣਗੇ
ਇਹ ਅਨਹਦ ਨਾਦ
ਕੁਦਰਤੀ ਸਾਜ
ਹਮੇਸ਼ਾ ਵੱਜਦੇ ਰਹਿਣਗੇ

ਸੰਕੇਤ ਵੱਡਾ ਕਦੇ ਸੂਖਮ ਹੁੰਦਾ ਤੇਰਾ
ਬਸ ਲਿਖ ਲੈਨਾਂ ਜਦ ਹੁਕਮ ਹੁੰਦਾ ਤੇਰਾ

              

Comments & Reviews

Post a comment

Login to post a comment!

Related Articles

शक्ति जब मिले इच्छाओं की, जो चाहें सो हांसिल कर कर लें। आवश्यकताएं अनन्त को भी, एक हद तक प्राप्त कर लें। शक्ति जब मिले इच्छाओं की, आसमा read more >>
Join Us: