Notification

ਮੇਰਾ ਇੱਕ ਸੁਫਨਾ ਪਾਰਟ 9

scene.no. 46 [ਹੋਸਪੀਟਲ ] day [ Int ] time 1:00 pm
ਨਵਦੀਪ ਅੰਦਰ ਹੈ , ਅਨੂੰ , ਰਿੰਕੂ , ਰਾਜਵੀਰ ਰੀਤੂ ਬਾਹਰ ਖੜੇ ਡੋਕਟਰ ਦੀ ਵੇਟ ਕਰ ਰਹਿਆ ,
ਰਿੰਕੂ ਅਨੂੰ ਨੂੰ ਕਹਿੰਦਾ —
ਕਿਉਂ ਗਿਰ ਗਈ ਏ ਕੀ ਚੱਕਰ ਸੀ ,,
ਅਨੂੰ —
ਰਿੰਕੂ ਜੀ ਉਹ ਤਾਂ ਅੱਜ ਦੇ ਜਬਾਬ ਦੀ ਵੇਟ ਵਿੱਚ ਸੀ , ਵੀ ਤੁਸੀਂ ਉਸ ਨਾਲ ਰਾਜਵੀਰ ਦੇ ਕਹਿਣ ਨਾਂ ਗੱਲ ਕਰੋਂਗੇ ,
ਪਰ ਤੁਸੀਂ ਤਾਂ ਸਾਫ ਇੰਨਕਾਰ ਕਰਤਾ , ਥੋਨੂੰ ਮਿਲਣ ਏ ਕਨੈਡਾ ਤੋਂ ਆਈਆ , ਬੜਾ ਪਸੰਦ ਕਰਦੀ ਹੈ ਥੋਨੂੰ ,,
ਰਿੰਕੂ —
ਮੈਂ ਕਿਸ ਤੇ ਵੀਸ਼ਵਾਸ਼ ਕਰਾਂ , ਮੈਨੂੰ ਕੁਛ ਸੰਮਜ ਨੀਂ ਆਓਂਦਾ , ਮੈਂ ਇੱਕ ਵਾਰੀ ਗਲਤੀ ਕਰਕੇ ਪਛਤਾ ਰਿਆਂ ,,
ਰੀਤੂ ਬਾਹਰ ਚਲੀ ਗਈ , ਅਨੂੰ ਕਹਿੰਦੀ —
ਰਿੰਕੂ ਜੀ ਤੂਸੀਂ ਇੱਕ ਵਾਰ ਪਿਆਰ ਨਾਂ ਬੁਲ੍ਹਾ ਕੇ ਵੇਖੋ ,ਓਸੇ ਵਖਤ ਅੱਧੀ ਠੀਕ ਹੋਜੂਗੀ ,,
ਡੋਕਟਰ ਬਾਹਰ ਆਕੇ ਕਹਿੰਦਾ–
ਚਿੰਤਾ ਦੀ ਕੋਈ ਗੱਲ ਨੀਂ , ਦਿਮਾਕ ਤੇ ਲੋੜ ਜਾਇਦਾ ਕਰਨ ਨਾਲ ਚੱਕਰ ਆਹ ਗਿਆ , ਤੁਸੀਂ ਮਿਲ ਸਕਦੇਓ ,,
ਰਿੰਕੂ ,ਰਾਜਵੀਰ ਅਨੂੰ , ਨਵਦੀਪ ਕੋਲ ਜਾਂਦਿਆ

ਅੰਦਰ ਜਾਕੇ ਰਿੰਕੂ ਬਿਲਕੁਲ ਨਵਦੀਪ ਕੋਲ ਖੜਾ , ਤੇ ਨਵਦੀਪ ਨੂੰ ਬਲਾਉਂਦਾ , ਨਵਦੀਪ ਹੋਲੀ -ਹੋਲੀ ਅੱਖਾਂ ਖੋਲਦੀ ਆ,
ਰਿੰਕੂ ਨੂੰ ਵੇਖ ਕੇ , ਨਵਦੀਪ ਦੇ ਅੱਖਾਂ ਵਿੱਚੋ ਪਾਣੀ ਆਹ ਗਿਆ , ਰਿੰਕੂ ਨਵਦੀਪ ਨੂੰ ਉਠਾਉਂਦਾ ਤੇ ਕਹਿੰਦਾ —
ਕਿਵੇਂ ਨਵਦੀਪ ,,
ਨਵਦੀਪ ਮੀਠਾ -ਮੀਠਾ ਹੱਸਦੀਆ , ਤੇ ਹੋਲੀ ਜੀ ਕਹਿੰਦੀ —
ਤੁਸੀਂ ਜਾਓ ਮੈਂ ਘਰ ਚਲੀ ਜਾਊਂਗੀ ,ਅਨੂੰ ਨਾਲ , ਥੈਂਕ ਯੂ ਤੁਸੀਂ ਮੇਰੀ ਹੇਲਫ ਕੀਤੀ ,,
ਰਿੰਕੂ —
ਅਨੂੰ ਮੈਂ ਡੋਕਟਰ ਕੋਲੇ ਜਾਕੇ ਆਉਨਾਂ , ਤੂਸੀਂ ਨਵਦੀਪ ਨੂੰ ਗੱਡੀ ਕੋਲ ਲਹਕੇ ਚੱਲੋ ,,
ਨਵਦੀਪ ਰਿੰਕੂ ਦੇ ਜੁਬਾਨ ਚੋਂ ਅਪਣਾਂ ਨਾਂਮ ਸੁਣਕੇ ਬੜਾ ਖੁਸ਼ ਹੂੰਦੀ ਆ|
scene.no.47 [ ਹੋਸਪੀਟਲ ਦੇ ਬਾਹਰ ] day
ਸਾਰੇ ਗੱਡੀ ਕੋਲ ਖੜੇ ਹੈ , ਅੰਦਰੋਂ ਆਹ ਰਿਆ ਤੇ ਰਿੰਕੂ ਗੱਡੀ ਵਿੱਚ ਬੈਠਦਾ ਤੇ ਨਵਦੀਪ ,ਅਨੂੰ , ਰਾਜਵੀਰ ਵੀ
ਗੱਡੀ ਵਿੱਚ ਬੈਠ ਜਾਂਦਿਆ , ਤੇ ਨਵਦੀਪ ਦੇ ਘਰ ਜਾਂਦਿਆ ,ਰੀਤੂ ਕੋਲ ਆਵਦੀ ਗੱਡੀ ਹੈ ਉਹ ਆਵਦੇ ਘਰ ਜਾਂਦੀ ਆ |

scene.no. 48 [ ਜਗਤਾਰ ਸਿੰਘ ਦੇ ਘਰ ] day [Int ] time 2:40 pm
ਰਿੰਕੂ, ਅਨੂੰ , ਰਾਜਵੀਰ , ਨਵਦੀਪ ਅੰਦਰ ਵੜਦਿਆ , ਜਗਤਾਰ ਵੇਖ ਕੇ ਕਹਿੰਦਾ —
ਆਹ ਗਿਆ ਮੇਰਾ ਸ਼ੇਰ , ਪੁੱਤ ,,
ਰਿੰਕੂ ਕਹਿੰਦਾ —
ਅੰਕਲ ! ਸ਼ੇਰ ਕਹਤਾ ਤੁਸੀਂ ਬਾਕੀ ਦਿਲ ਤਾਂ ਨਵਦੀਪ ਦਾ ਚੀੜੀ ਨਾਲੋਂ ਵੀ ਕੰਮਜ਼ੋਰ ਹੈ ,,
ਸਾਰੇ ਹੱਸਦੇ ਹੋਏ ਬੈਠਦੇ ਹੈ , ਰਿੰਕੂ ਕਹਿੰਦਾ —

    ਅੰਕਲ ਨਵਦੀਪ ਦੀ ਤਬੀਅਤ ਸਹੀ ਨਹੀਂ ਸੀ ਇਸ ਕਰਕੇ ਅਸੀਂ ਆਏ ਸੀ , ਅੱਸੀਂ ਹੋਣ ਜਾਨਿਆਂ ,,
    ਜਗਤਾਰ ਰੋਕਦਾ ਪਰ ਚਲੇ ਜਾਂਦਿਆ , ਨਵਦੀਪ ਜਲਦੀ ਛੱਤ ਤੇ ਜਾਕੇ ਰਿੰਕੂ ਜਾਂਦੇ ਨੂੰ ਵੇਖ ਰਹੀ ਆ ,
                     ਏਧਰ ਅਨੂੰ ਰਿੰਕੂ ਨੂੰ ਕਹਿੰਦੀ --
         ਰਿੰਕੂ ਜੀ ਹੋਲੀ ਜੀ ਨਵਦੀਪ ਦੇ ਘਰ ਦੇ ਊਪਰ ਵੇਖੋ , ਨਵਦੀਪ ਤੋਹਾਡੇ ਵਲ ਵੇਖ ਰਹੀ ਆ  ,,
          ਰਿੰਕੂ ਇੱਕ ਦੰਮ ਪਿੱਛੇ ਵੇਖਦਾ , ਨਵਦੀਪ ਸ਼ਰਮਾ ਕੇ ਫਿਰ ਵਾਪਿਸ ਥੱਲੇ ਜਾਂਦੀ ਆ ,
         ਰਿੰਕੂ ਵੀ ਚਲਾ ਜਾਂਦਾ |
    scene.no.49 [ ਜਗਤਾਰ ਦਾ ਘਰ ]  Int   [  day ]
           ਨਵਦੀਪ ਜਗਤਾਰ ਕੋਲ ਬੈਠਦੀਆ , ਜਗਤਾਰ ਕਹਿੰਦਾ --
                 ਕੀ ਹੋ ਗਿਆ ਸੀ ਪੁੱਤਰ ਤੈਨੂੰ ,,
                      ਨਵਦੀਪ --
              ਕੁਛ ਨੀਂ ਪਾਪਾ ਉਹ ਤਾਂ ਮਜਾਕ ਕਰਦੇ ਸੀ ,,
                    ਜਗਤਾਰ --
            ਅੱਛਾ !  ਫਿਰ ਵੇਖ ਲਿਆ ਪੰਜਾਬ , ਹੋਣ ਕੀ ਪ੍ਰੋਗਰਾਮ ਹੈ ,,
                        ਨਵਦੀਪ --

ਪਾਪਾ ਬੜਾ ਚੰਗਾ ਲੱਗਿਆ , ਮੇਰਾ ਤਾਂ ਮੰਨ ਕਰਦਾ , ਆਪਾਂ ਨੂੰ ਇਥੇ ਹੀ ਰਹਿਣਾਂ ਚਾਹੀਦਾ , ਮੇਰਾ ਤਾਂ ਵਾਪਿਸ ਜਾਣ ਨੂੰ ਮੰਨ ਹੀ ਨਹੀਂ ਕਰਦਾ ,,
ਜਗਤਾਰ —
ਮੇਰਾ ਤਾਂ ਆਪ ਇਹੀ ਖਿਆਲ ਹੈ ,,
ਨਵਦੀਪ ਦੀ ਮੰਮੀ ਗੁੱਸੇ ਨਾਲ ਕਹਿੰਦੀ —
ਥੋਡਾ ਤਾਂ ਪਿਓ ਧੀ ਦਾ ਮੰਨ ਕਰਦਾ ਹੀ , ਤਿਆਰ ਹੋਜੋ ਮੈਂ ਤਿਨ ਦਿਨ ਹੋਰ ਵੇਖਣਾ , ਫੇਰ ਚਲੋ ਵਾਪਿਸ ,,
ਨਵਦੀਪ ਚੁੱਪ ਕਰਕੇ ਆਵਦੇ ਕਮਰੇ ਵਿੱਚ ਜਾਂਦੀ ਆ |

Leave a Comment

Connect withJoin Us on WhatsApp