Jogi Bhutal 30 Mar 2023 ग़ज़ल दुःखद Sad shayeri jogi bhutal 22611 1 2 Hindi :: हिंदी
ਗ਼ਜ਼ਲ ਗੋਪੀਆਂ ਹਜ਼ਾਰ ਸੰਗ ਰਾਸ ਲੀਲ੍ਹਾ ਖੇਡ ਕੇ, ਰਾਧਾ ਵਾਜੋਂ ਕੁੰਜ ਬਿਹਾਰੀ ਕੱਲਾ ਰਹਿ ਗਿਆ | ਛੱਡ ਬਾਲ ਸਕੇ ਬ੍ਰਿਦਾਬਨ ਤੇ ਸੁਦਾਮੇ ਨੂੰ, ਤਖ਼ਤ ਤੇ ਬੈਠ ਕੇ ਮੁਰਾਰੀ ਕੱਲਾ ਰਹਿ ਗਿਆ | ਸਾਗਰ ਸੋਦਾਗਰ ਮੁਹੱਬਤਾਂ ਦਾ ਲੰਘ ਗਏ, ਖੜਾ ਕੰਡੇ ਪੈਸੇ ਦਾ ਵਪਾਰੀ ਕੱਲਾ ਰਹਿ ਗਿਆ| ਮੁਸੀਬਤ ਚ ਮਿੱਤਰ ਵੀ ਕੰਮ ਮੇਰੇ ਆਏ ਨਾ, ਮੈਂ ਕਰਕੇ ਯਕੀਨ ਇਤਬਾਰੀ ਕੱਲਾ ਰਹਿ ਗਿਆ | ਸਾਜ਼ਿਸ਼ ਸੀ ਗਹਿਰੀ ਜਾਲ਼ ਸੋਨੇ ਦਾ ਵਿਛਾਇਆ ਸੀ, ਖੈਰ ਪੰਛੀ ਉੱਡ ਗਏ ਸ਼ਿਕਾਰੀ ਕੱਲਾ ਰਹਿ ਗਿਆ | ਬਾਪੂ ਨੂੰ ਨਾ ਸੁੱਖ ਕੋਈ ਘਰ ਪੁੱਤ ਪੋਤਿਆਂ ਦਾ, ਹੋਈ ਜਦੋਂ ਮਰਦਮਸ਼ੁਮਾਰੀ ਕੱਲਾ ਰਹਿ ਗਿਆ | ਲੱਗੀ ਜਦੋਂ ਬੋਲੀ ਫ਼ਲ ਲਾਲ, ਪੀਲੇ ਵਿਕ ਗਏ, ਕੀਮਤੀ ਅਨਾਰ ਗੁਣਕਾਰੀ ਕੱਲਾ ਰਹਿ ਗਿਆ| ਕੀਤਾ ਨਾ ਕੋਈ ਪੁੰਨ,ਮੇਰੇ ਪਾਪ ਅੱਗੇ ਲੰਘ ਗਏ, ਮੈਂ ਲਾਲਚ ਦਾ ਪੱਥਰ ਸੀ ਭਾਰੀ ਕੱਲਾ ਰਹਿ ਗਿਆ | ਉਹ ਕੂਫਰ ਦੇ ਕਿੱਸੇ ਸੁਣ ਮਾਰ ਹੱਸੇ ਤਾੜੀਆਂ, ਮੈਂ ਖੋਲੀ ਜਦੋਂ ਸੱਚ ਦੀ ਪਟਾਰੀ ਕੱਲਾ ਰਹਿ ਗਿਆ | ਜੋਗੀ ਭੁਟਾਲ
1 year ago