Notification

mera ekk sufna part 10-मनदीप-सिंह

scene.no 50 [ ਰੋਡ ਤੇ ] evening
ਰਿੰਕੂ ਆਵਦੇ ਘਰ ਜਾਹ ਰਿਆ , ਰੀਤੂ ਅਗੇ ਰਿੰਕੂ ਨੂੰ ਆਵਦੇ ਦਿਲ ਦੀ ਗੱਲ ਦਸਣ ਵਾਸਤੇ ਵੇਟ ਕਰ ਰਹੀ ਆ ,
ਰਿੰਕੂ ਰੀਤੂ ਨੂੰ ਵੇਖਦਾ ਤੇ ਆਵਦੀ ਬਾਈਕ ਰੋਕਦਾ , ਰੀਤੂ ਬਾਈਕ ਕੋਲ ਜਾਕੇ ਕਹਿੰਦੀ —
ਰਿੰਕੂ ਮੈਨੂੰ ਤੂੰ ਮਾਫ ਕਰਤਾ ਨਾਂ ,,
ਰਿੰਕੂ —
ਬੱਸ ਏਨੀਂ ਗੱਲ ਪੁੱਛਣ ਵਾਸਤੇ ਰੋਕਿਆ ਸੀ ,,
ਰੀਤੂ —
ਨਹੀਂ ਇੱਕ ਗੱਲ ਹੋਰ ਵੀ ਹੈ ,,
ਰਿੰਕੂ ਬਾਈਕ ਤੋਂ ਊਤਰ ਕੇ ਕਹਿੰਦਾ —

, ਮੈਂ ਉਹ ਬੰਦਾ ਨੀ ਜਿਹੜੇ ਮਾਫੀ ਪੈਰ ਫੜਾਹਕੇ ਦਿੰਦਿਆ ,ਮਾਫੀ ਅਲੀ ਛੱਡ , ਹੋਰ ਦੱਸ ਕੀ ਗੱਲ ਹੈ ,,
ਰੀਤੂ —
ਰਿੰਕੂ ਤੂੰ ਮਾਫ ਕਰਤਾ ਤਾਂ ਮੈਂ ਵੀ ਤੇਰੇ ਨਾਲ ਜਿੰਦਗੀ ਕੱਟਣ ਨੂੰ ਤਿਆਰ ਬੈਠੀਆਂ , ਤੈਨੂੰ ਕੀਵੇਂ ਲੱਗਦਾ ,,
ਰਿੰਕੂ —
ਰੀਤੂ ਤੂੰ ਫੇਰ ਓਹੀ ਗੱਲਾਂ ਤੇ ਆਹ ਗਈ ,ਨਾਲੇ ਇਹਨਾਂ ਗੱਲਾਂ ਵਾਸਤੇ ਮੈਨੂੰ ਨਾਂ ਰੋਕੀਂ , ਬਾਕੀ ਤੇਰੇ ਵਾਰੇ ਮੇਰੇ ਦਿਲ ਵਿੱਚ ਕੋਈ
ਗੁੱਸਾ ਨਹੀਂ ,,
ਰੀਤੂ ਆਵਦੀ ਗੱਡੀ ਵਿੱਚ ਬੈਠ ਕੇ ਕਹਿੰਦੀ —
ਹੋਣ ਮੈਂ ਕੁੱਛ ਨੀਂ ਸੁਣਨਾਂ , ਮੈਂ ਮੇਰੇ ਪਾਪਾ ਨੂੰ ਤੇਰੇ ਘਰ ਭੇਜਦੀਆਂ ,ਆਪਣੇਂ ਰਿਸਤੇ ਵਾਸਤੇ ,,
ਤੇ ਗੱਡੀ ਸਟਾਰਟ ਕਰਕੇ ਚਲੀ ਜਾਂਦੀ ਆ , ਰਿੰਕੂ ਵੀ ਆਵਦੇ ਬੁਲਟ ਤੇ ਬੈਠ ਕੇ ਕਹਿੰਦਾ —
ਸਬਰ ਦਾ ਫੱਲ ਤਾਂ ਮਿਲਦਾ , ਪਰ ਪਤਾ ਨੀਂ ਕਉੜਾ ਹੋਊ , ਕੇ ਮੀਠਾ ,,
ਤੇ ਰਿੰਕੂ ਵੀ ਚੱਲਾ ਜਾਂਦਾ |

scene.no. 51 [ ਰਿੰਕੂ ਦਾ ਘਰ ] [ Int ] evening time 5: 00 pm
ਰਿੰਕੂ ਹਾਲ ਵਿਚ ਬੈਠਾ ਸੋਚ ਰਿਆ , ਸ਼ਿੰਗਾਰਾ ਕਮੀਜ [ ਕੁੜਤਾ ] ਪਾਹ ਰਿਆ ਹਰਨੇਕ ਵੀ ਨਾਲ ਹੀ ਮੰਜੇ ਤੇ ਬੈਠਾ
ਸ਼ਿੰਗਾਰਾ ਵੇਖ ਕੇ ਕਹਿੰਦਾ –
ਕਿਵੇਂ ਮੂੰਹ ਲਟਕਾਇਆ , ਕੇ ਕੱਲ ਫੇਰ ਕੋਲੇਜ ਲਹਕੇ ਜਾਂਣਗੇ ,,
ਰਿੰਕੂ ਇੱਕ ਦੰਮ ਕਹਿੰਦਾ —
ਉਹ ਗੱਲ ਨੀਂ ਯਾਰ , ਇੱਕ ਕੁੜੀ ਦੇ ਮਾਂ – ਪਿਓ ਥੋਡੇ ਨਾਲ ਮੇਰੇ ਰੀਸ਼ਤੇ ਦੀ ਗੱਲ ਕਰਨ ਆਉਣਗੇ ,,
ਸ਼ਿੰਗਾਰਾ —
ਮਾੜਾ ਕੀਆ ਮੈਂ ਹੋਣ ਤਿਆਰੀਆਂ ਕਰਵਾ ਦਿਨਾਂ ,,
ਰਿੰਕੂ —
ਪਰ ਮੈਂ ਉਸ ਨਾਲ ਵਿਆਹ ਨੀਂ ਕਰਵਾਉਣਾ ,,
ਹਰਨੇਕ ਕਹਿੰਦਾ —
ਸ਼ਿੰਗਾਰਿਆ ਮੈਨੂੰ ਖੂੰਡਾ ਫੜਾਈਂ , ਮੰਨਦਾ ਕੇ ਨਹੀਂ
ਰਿੰਕੂ ਇੱਕ ਦੰਮ ਕਹਿੰਦਾ —
ਜਦੋਂ- ਕਦੋਂ ਫੜਾਈਂ ਖੂੰਡਾ , ਬੜਾ A.K 47 ਆ , ਬੰਦੇ ਦੀ ਕੋਈ ਮਜਬੂਰੀ ਵੀ ਹੂੰਦੀ ਆ ,,
ਸ਼ਿੰਗਾਰ
ਕਰਲੋ ਗੱਲ ਸਾਹਾ ਨਿਕਲਿਆ ਕੁੱਤੀ ਮਤਾਈ ,ਅੰਨਜੋਤ ਨੂੰ ਕਹਕੇ ਵੇਖੋ ਹੋਂਣ ਤਿਆਰ ਹੋਜੂਗਾ , ਤੈਨੂੰ ਪਤਾ
ਨੀ ਕਿਹੜੀ ਮਜਬੂਰੀ ਨੇਂ ਦੱਬ ਰੱਖਿਆ ,,
ਹਰਨੇਕ —
ਕਿਹੜੀ ਮਜਬੂਰੀਆ ! ਮੇਰੀ ਨੀਂ ਕੁੜਮਨੀਂ ਨਾਲ ਮਿਲਣੀਂ ਹੋਣ ਦੇਣੀਂ ,,
ਅੰਨਜੋਤ ਅੰਦਰੋਂ ਆਕੇ ਸ਼ਿੰਗਾਰੇ ਦੇ ਕੰਨ ਵਿੱਚ ਕਹਿੰਦਾ —
ਤੂਸੀਂ ਮੇਰਾ ਵਿਆਹ ਕਰਦੋ , ਮੈਂ ਤਾਂ ਕੁੜੀ ਵੀ ਵੇਖ ਰੱਖੀਆ, ਨਾਲੇ ਮੈਨੂੰ ਵੇਖ ਕੇ ਏਹਦਾ ਵੀ ਮੰਨ ਬਣਜੂ ,,
ਸ਼ਿੰਗਾਰਾ ਅੰਨਜੋਤ ਦੇ ਜੁੱਤੀ ਮਾਰਕੇ ਕਹਿੰਦਾ —
ਖੜਜਾ ਮੈਂ ਕਰਵਾਉਨਾਂ ਤੇਰੇ ਨੰਦ , ਕਿੱਡੀ ਅੱਗ ਲੱਗੀਆ ,,
ਅੰਨਜੋਤ ਅੰਦਰ ਭੱਜ ਜਾਂਦਾ , ਸ਼ਿੰਗਾਰਾ ਹੱਥ ਵਿੱਚੋ ਜੁੱਤੀ ਸਿੱਟ ਕੇ ਰਿੰਕੂ ਨੂੰ ਕਹਿੰਦਾ —
ਤੂੰ ਵੀ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ , ਵਿਆਹ ਤਾਂ ਤੈਨੂੰ ਕਰਵਾਉਣਾ ਪਊਗਾ ,,
ਰਿੰਕੂ —
ਮੈਂ ਤਾਂ ਕਰਵਾਉਂਦਾ ਨੀਂ , ਦਾਦੇ ਨੂੰ ਝਵਾਰਾ ਲਵਾ ਦਿਓ ,,
ਤੇ ਰਿੰਕੂ ਖੜਾ ਹੋਕੇ ਅੰਦਰ ਚਲਾ ਜਾਂਦਾ
scene.no. 52 [ ਨਵਦੀਪ ਦਾ ਘਰ, Int , night
ਨਵਦੀਪ ਆਵਦੇ ਕਮਰੇ ਵਿੱਚ ਬੈਠੀ ਹੋਸਪੀਟਲ ਦੀਆਂ ਯਾਦਾਂ ਨੂੰ ਤਾਜਾ ਕਰ ਰਹੀ ਆ , ਅਚਾਨਕ ਜਗਤਾਰ ਆਓਂਦਾ
ਨਵਦੀਪ ਵੀ ਉੱਠ ਕੇ ਬੈਠ ਜਾਂਦੀ ਆ , ਜਗਤਾਰ ਨਵਦੀਪ ਕੋਲ ਬੈਠਦਾ ਤੇ ਕਹਿੰਦਾ —
ਪੁੱਤਰ ਜੀ ਹੋਣ ਦੱਸੋ ਕਿਵੇਂ ਲੱਗਿਆ ਮਾਹੋਲ , ਤੇਰੀ ਮੰਮੀ ਦਾ ਤੈਨੂੰ ਪਤਾ ਹੀਆ ,,
ਨਵਦੀਪ —
ਬੀਊਟੀਫੁਲ , ਮੇਰਾ ਤਾਂ ਮੰਨ ਕਰਦਾ , ਸਦਾਂ ਵਾਸਤੇ ਇਥੇ ਹੀ ਰਹਿਣਾਂ ਚਾਹੀਦਾ ,,
ਜਗਤਾਰ —
ਮੈਂ ਤਾਂ ਆਪ ਏਹੀ ਸੋਚਿਆ , ਪਰ ਤੇਰੀ ਮੰਮੀ ਨੀਂ ਪੱਟੀ ਬੰਨਣ ਦਿੰਦੀ ,,
ਨਵਦੀਪ —
ਨਹੀਂ ਪਾਪਾ ਤੁਸੀਂ ਮੰਮੀ ਨੂੰ ਰਾਜੀ ਕਰੋ , ਮੈਂ ਨੀਂ ਵਾਪਿਸ ਜਾਣਾਂ ,,
ਜਗਤਾਰ —
ਪੁੱਤਰ ਆਪਾਂ ਕੀਤੇ ਹੋਰ ਟੂਰ ਮਾਰਲੀਏ , ਕੱਲ ਤੂੰ ਕੋਲੇਜ ਨਾਂ ਜਾਈਂ ,,
ਨਵੜਦੀਪ —
ਪਾਪਾ ਮੈਨੂੰ ਕੋਲੇਜ ਦੇ ਸਟੂਡੈਂਟਸ ਨਾਲ ਗੱਲਾਂ ਕਰਕੇ ਪੰਜਾਬ ਵਾਰੇ ਸਬੱ ਪਤਾ ਲੱਗ ਗਿਆ , ਮੈਂ ਕੀਤੇ ਨੀਂ ਘੁੰਮਣਾ ,
ਮੈਂ ਤਾਂ ਕੋਲੇਜ ਹੀ ਜਾਊਂਗੀ ,,
ਰਾਣੀ ਵੀ ਗੱਲ ਸੁਣਕੇ ਅੰਦਰ ਆਕੇ ਕਹਿੰਦੀ —
ਕੀਤੇ ਨੀਂ ਜਾਣਾਂ , ਕੀ ਧਰਿਆ ਕੋਲੇਜ , ਕੀਤੇ ਹੋਰ ਵੀ ਜਾਇਆ ,,
ਨਵਦੀਪ —
ਚਲੋ ਮੰਮੀ ਕੱਲ ਤਾਂ ਮੈਨੂੰ ਜਾਣਦਿਓ , ਮੈਂ ਮੇਰੇ ਦੋਸਤਾਂ ਨੂੰ ਮਿਲਕੇ ਆਊਂਗੀ ,,
ਮੰਮੀ —
ਠੀਕ ਹੈ , ਪਰ ਪਰਸੋਂ ਦੇਖਣਾਂ ਜਿਹੜਾ ਦੇਖੋ ਤੇ ਤਿਆਰੀ ਕਰੋ ,,
scene.no. 53 [ ਕਾਲੇਜ ਵਿੱਚ , Ext , day
ਰਿੰਕੂ ਏਧਰ ਓਦਰ ਦੇਖਦਾ ਕੋਲੇਜ ਦੇ ਗੇਟ ਦੇ ਅੰਦਰ ਜਾ ਰਿਆ , ਰਿੰਕੂ ਨੂੰ ਰਾਜਵੀਰ ਮਿਲਦਾ |
ਰਿੰਕੂ —
ਕਿਵੇਂ ਰਾਜਵੀਰ ,,
ਰਾਜਵੀਰ —
ਠੀਕ ! ਯਾਰ ਤੂੰ ਅਨੂੰ ਨੂੰ ਨਹੀਂ ਵੇਖਿਆ ,,
ਰਿੰਕੂ —
ਕਮਾਲ ਹੈ ਮੈਂ ਤਾਂ ਆਪ ਅਨੂੰ ਵਾਰੇ ਪੁੱਛਦਾ ਸੀ ,,
ਰਾਜਵੀਰ —
ਵੀਰੇ ਏ ਗੱਲ ਗਲਤ ਹੈ ਯਾਰ , ਅਨੂੰ ਨੂੰ ਤੂੰ ਕਿਉਂ ਭਾਲਦਾਂ , ਕੀ ਮਤਲਬ ਯਾਰ ਤੇਰਾ ,,
ਰਿੰਕੂ —
ਮੈਂ ਤੇਰੇ ਧਓਣ ਚ ਮਾਰੂੰ , ਮੈਂ ਨਵਦੀਪ ਵਾਰੇ ਗੱਲ ਕਰਨੀਆਂ ,,
ਰਾਜਵੀਰ —
ਅੱਛਾ – ਅੱਛਾ ਉਹ ਕੁੜੀ ਤਾਂ ਵਾਕੇ ਹੀ ਤੈਨੂੰ ਬੜਾ ਪਸੰਦ ਕਰਦੀਆ , ਭੋਲਾ ਜਾਹ ਚੇਹਰਾ , ਸੀਧਾ ਜਾਹ ਰਹਿਣ – ਬੈਣੰ ,,
ਅਚਾਨਕ ਰਿੰਕੂ ਨੂੰ ਅਨੂੰ ਵੀ ਨਜਰ ਆਹ ਜਾਂਦੀਆ , ਵੇਖ ਕੇ ਰਾਜਵੀਰ ਨੂੰ ਕਹਿੰਦਾ —
ਲਹ ਰਾਜਵੀਰ ਅਨੂੰ ਵੀ ਆਹ ਗਈ , ਤੂੰ ਇਹਨਾਂ ਨੂੰ ਕੰਨਟੀਨ ਵਿੱਚ ਲਿਆ ,,
ਰਿੰਕੂ ਚਲਾ ਜਾਂਦਾ |
ਤੇ ਰਾਜਵੀਰ ਅਨੂੰ ਵੱਲ ਜਾਂਦਾ , ਨਵਦੀਪ , ਅਨੂੰ ਦੋਨੋਂ ਹੈ ,
ਰਾਜਵੀਰ ਅਨੂੰ ਨੂੰ ਕਹਿੰਦਾ —
ਰੁੱਕ ! ਅਨੂੰ ਅੱਜ ਤਾਂ ਰਿੰਕੂ ਵੀਰੇ ਨੇਂ ਨਵਦੀਪ ਨੂੰ ਮਿਲਣ ਵਾਸਤੇ ਆਪ[ ਮੈਨੂੰ ਕਿਆ ,,
ਨਵਦੀਪ ਖੁਸ਼ ਹੈ , ਅਨੂੰ ਕਹਿੰਦੀ —
ਓਹ ਰੀਅਲੀ ਰਾਜਵੀਰ , ਵੇਖੀਂ ਕੀਤੇ ਬੇਜਤੀ ਨਾਂ ਕਰਵਾ ਦੀ , ਰਿੰਕੂ ਤਾਂ ਕਰਦਾ ਵੀ ਬੜੀ ਸੋਣੀਆਂ ,,
ਰਾਜਵੀਰ —
ਇੱਕ ਤਾਂ ਥੋਨੂੰ ਵਿਸ਼ਵਾਸ਼ ਦਵਾਉਣ ਵਾਸਤੇ ਰੱਬ ਨੂੰ ਸਦਣਾਂ ਪੈਂਦਾ , ਚਲੋ ਤਾਂ ਸਰੀ ,,
scene.no. 54 [ ਕੰਨਟੀਨ , Int , day
ਰਿੰਕੂ ਬੈਠਾ ਫੋਨ ਤੇ ਗੱਲ ਕਰ ਰਿਆ , ਤੇ ਨਵਦੀਪ, ਅਨੂੰ , ਰਾਜਵੀਰ ,ਆਕੇ ਕੋਲ ਬੈਠ ਜਾਂਦਿਆ , ਰਿੰਕੂ ਫੋਂਨ ਕੱਟ ਕੇ
ਜੇਬ ਵਿੱਚ ਪਾਕੇ ਕਹਿੰਦਾ —
ਨਵਦੀਪ ਜੀ ਤੁਸੀਂ ਇੱਕ ਮਾਮੂਲੀ ਬੰਦੇ ਨੂੰ ਕਿਉਂ , ਪਸੰਦ ਕੀਤਾ , ਮੇਰੇ ਅਸੂਲਾਂ ਤੇ ਚੱਲਣਾਂ ਥੋੜਾ ਜਾਹ ਮੁਸ਼ਕਲ ਹੈ,,
ਨਵਦੀਪ ਨੀਵੀਂ ਪਾਕੇ ਕਹਿੰਦੀ —
ਜੀ ਮੈਂ ਤੋਹਾਡੇ ਅਸੂਲਾਂ ਨੂੰ ਦੇਖ ਕੇ ਹੀ ਪਸੰਦ ਕੀਤਾ , ਪਰ ਦੱਸਿਆ ਨੀਂ ਗਿਆ ,,
ਰਿੰਕੂ —
ਮੈਂ ਵੀ ਤੁਹਾਡੇ , ਰਹਿਣ ਬੈਣੰ ਨੂੰ ਪਸੰਦ ਕਰਦਾਂ , ਅੱਜ ਤੱਕ ਮੈਂ ਜਲਦੀ ਕਿਸੇ ਤੇ ਵਿਸ਼ਵਾਸ਼ ਨਹੀਂ ਕੀਤਾ
ਪਰ ਪਤਾ ਨੀਂ ਕਿਵੇਂ ਤੁਸੀਂ ਮੇਰਾ ਮੰਨ ਹੀ ਗੁਲਾਮ ਕਰ ਲਿਆ ,,
ਅਨੂੰ —
ਰਿੰਕੂ ਜੀ ਤੁਸੀਂ ਇਹਨਾਂ ਦਾ ਘਰ ਵੇਖਿਆ ਨਾਂ ,,
ਰਿੰਕੂ —
ਨਵਦੀਪ ਘਰ ਤੋਂ ਯਾਦ ਆਇਆ , ਤੇਰੇ ਮੰਮੀ -ਪਾਪਾ ਤੇਰੇ ਨਾਲ ਸਹਿਮਤ ਹੈ , ਕਿਉਂ ਕੀ ਮੈਂ ਹਰ ਗੱਲ
ਪਰਿਵਾਰ ਦੀ ਰਜ਼ਾਮੰਦੀ ਨਾਲ ਕਰਦਾਂ , ਕੀਤੇ ਜੋ ਤੂੰ ਸੋਚ ਰੱਖਿਆ , ਉਹ ਉਹਨਾਂ ਨੂੰ ਮਨਜੂਰ ਨਾਂ ਹੋਵੇ ,,
ਨਵਦੀਪ –
ਨਹੀਂ ਜੀ ਓਹ ਇਨਕਾਰ ਨਹੀਂ ਕਰਦੇ ,,
ਤੇ ਰਿੰਕੂ ਕੋਲ ਸ਼ਿੰਗਾਰੇ ਦਾ ਫੋਨ ਆਓਂਦਾ , ਰਿੰਕੂ ਫੋਂਨ ਕੰਨ ਨੂੰ ਲਾਉਂਦਾ ਤੇ
ਸ਼ਿੰਗਾਰਾ ਫੋਂਨ ਵਿੱਚ ਕਹਿੰਦਾ —
ਰਿੰਕੂ ਬੇਟੇ ਅਸੀਂ ਤੇਰੀ ਵੇਟ ਕਰ ਰਹਿਆਂ , ਤੈਨੂੰ ਵੇਖਣ ਆਇਆ ,,
ਰਿੰਕੂ —
ਮੈਂ ਲੇਟ ਹੋਜੂੰਗਾ ,,
ਤੇ ਰਿੰਕੂ ਫੋਂਨ ਕੱਟ ਦਿੰਦਾ , ਤੇ ਨਵਦੀਪ ਨੂੰ ਕਹਿੰਦਾ —
ਨਵਦੀਪ ਮੇਰੇ ਘਰੇ ਮੇਰੇ ਰੀਸ਼ਤੇ ਵਾਲੇ ਆਏ ਬੈਠਿਆ , ਪਰ ਮੈਂ ਸਾਫ ਇਨਕਾਰ ਕਰਤਾ, ਕਿਉਂ ਕੀ ਮੈਂ ਵੀ ਦਿਲ ਦੀ ਅਵਾਜ ਨੂੰ ਸਮਜ਼ ਸਕਦਾਂ , ਮੈਂ ਸਿਰਫ ਤਿਨ ਦਿਨ ਵੇਟ ਕਰੂੰਗਾ , ਨਵਦੀਪ ਤੇਰੇ ਪਰੀਵਾਰ ਨੂੰ ਪੁੱਛ ਲਈਂ ,
ਮੈਂ ਸੋਚਦਾਂ , ਆਪਣਾਂ ਮਜਾਕ ਨਾਂ ਬਣ ਜਾਵੇ ,,
ਨਵਦੀਪ ਉਦਾਸ ਜੇ ਮੂੰਹ ਨਾਲ ਕਹਿੰਦੀ —
ਰਿੰਕੂ ਜੀ ਤੂਸੀਂ ਨਾਂ ਮੈਨੂੰ ਪੁਲ ਜਾਇਓ , ਮੈਂ ਬੜੇ ਸੂਪਨੇਂ ਵੇਖੇ ਆ ਕੀਤੇ ਦਿਲ ਵਿੱਚ ਨਾਂ ਰਹਜਾਣ ,,

    ਨਵਦੀਪ ਉੱਠਦੀਆਂ , ਰਿੰਕੂ ਵੀ ਚੁੱਪ ਜਾਹ ਖੜਾ ਹੂੰਦਾ , ਤੇ ਇੱਕ ਦੂਜੇ ਵੱਲ ਵੇਖਕੇ ਚਲੇ ਜਾਂਦਿਆ  |

scene.no 55 , ਰਿੰਕੂ ਦਾ ਘਰ , Ext , day
ਏਧਰ ਰਿੰਕੂ ਦੇ ਘਰ ਰੀਤੂ ਦੇ ਮੰਮੀ -ਪਾਪਾ ਹਰਪਾਲ ਬੈਠਾ , ਸ਼ਿੰਗਾਰਾ , ਹਰਨੇਕ , ਗੁਰਮੀਤ , ਵੀ ਬੈਠਿਆ
ਹਰਪਾਲ ਕਹਿੰਦਾ —
ਸ਼ਿੰਗਾਰਾ ਜੀ ਤੁਸੀ ਥੋੜੀ ਦੇਰ ਪਹਿਲਾਂ ਮੁੰਡੇ ਨੂੰ ਫੋਨ ਕੀਤਾ ਸੀ ,,
ਸ਼ਿੰਗਾਰਾ —
ਮੁੰਡਾ ਤਾਂ ਅੱਜ ਨਹੀਂ ਆਹ ਸਕਦਾ ,,
ਰੀਤੂ ਦੀ ਮੰਮੀ —
ਕੋਈ ਗੱਲ ਨਹੀਂ , ਜਿਦੋਂ ਬੱਚਿਆਂ ਨੂੰ ਸਾਰਾ ਕੁਛ ਪਸੰਦ ਹੈ ਆਪਾਂ ਹੋਣ ਕੀ ਵੇਖਣਾ , ਆਪਣੇ ਤਾਂ ਗੱਲ
ਜਿਹੜੀ ਕਰਨੀ ਸੀ , ਉਹ ਹੋ ਗਈ ,,
ਸ਼ਿੰਗਾਰਾ —
ਦੇਖੋ ਜੀ ਗੱਲ ਤਾਂ ਹੋਗੀ ਪਰ , ਮੈਨੂੰ ਮਾਫ ਕਰ ਦਿਓ , ਜੇ ਕੋਈ ਸੇਵਾ ਵਿੱਚ ਕਮੀ ਰਹ ਗਈ ਤਾਂ ,,
ਹਰਪਾਲ —
ਨਹੀਂ -ਨਹੀਂ ਜੀ ਕੋਈ ਕਮੀ ਨੀ,,
ਸ਼ਿੰਗਾਰਾ —

          ਲਓ ਫੇਰ ਕਰੋ ਮੂੰਹ ਮੀਠਾ ,ਮੁੰਡਾ ਆਜੇ ਫੇਰ ਮੈਂ ਵੀ ਮੂੰਹ ਮੀਠਾ ਕਰਨ ਆਓਨਾ ,,
                         ਹਰਨੇਕ --
           ਅਸੀਂ ਤਾਂ ਕਰਮਾਂ ਆਲਿਆਂ , ਸਾਡੀ ਤਾਂ ਘਰੇ ਬੈਠੇ ਹੀ ਰਿਸ਼ਤੇਦਾਰੀ ਬਣ ਗਈ ,,
                        ਰੀਤੂ ਦੀ ਮੰਮੀ --
        ਜੀ ਅਸੀਂ ਨੀਂ ਬਣਾਈ ਏ ਤਾਂ ਬੱਚਿਆਂ ਨੇਂ ਬਣਾਈ ਆ ,,

scene.no. 56 , ਨਵਦੀਪ ਦਾ ਘਰ , Int , day
ਨਵਦੀਪ ਬੜੀ ਹੀ ਖੁਸ਼ੀ ਨਾਲ , ਅੰਦਰ ਵੜਦੀਆ , ਅੰਦਰ ਜਗਤਾਰ ਬੈਠਾ ਹੈ , ਨਵਦੀਪ ਜਾਕੇ ਖੁਸ਼ – ਖੁਸ਼
ਕੋਲ ਬੈਠਦੀਆ ,
ਜਗਤਾਰ ਵੇਖ ਕੇ ਕਹਿੰਦਾ —
ਅੱਜ ਕਿਵੇਂ ਮੇਰਾ , ਸ਼ੇਰ ਅਇਨਾ ਖੁਸ਼ ਕਿਵੇਂ ਆਂ ,,
ਨਵਦੀਪ —
ਜੀ ਪਾਪਾ ਅੱਜ ਮੈਂ ਬਹੁਤ ਖੁਸ਼ ਆਂ ,,
ਜਗਤਾਰ —
ਪਰ ਗੱਲ ਕੀ ਹੈ ,,
ਨਵਦੀਪ —
ਪਾਪਾ ਮੈਂ ਪੰਜਾਬ ਵਿੱਚ ਹੀ ਰਹਿਣਾ ਹੈ , ਖੁਸ਼ੀ ਏ ਹੈ , ਮੈਂ ਜਿਹੜੇ ਕੰਮ ਵਾਸਤੇ ਪੰਜਾਬ ਆਈ ਸੀ ਉਹ ਵੀ ਹੋ ਗਿਆ ,,
ਜਗਤਾਰ —
ਉਹ ਬੱਲੇ -ਬੱਲੇ ,ਮੈਂ ਤਾਂ ਆਪ ਏਹੀ ਸੋਚਦਾ ਸੀ ,ਪਰ ਮੈਂ ਸੋਚਦਾ ਸੀ ਵੀ ਕੀਤੇ ਨਵਦੀਪ ਮਨਾ ਨਾਂ ਕਰਦੇ , ਮੈਂ ਅੱਜ ਹੀ
ਤੇਰੇ ਜਸਵੰਤ ਅੰਕਲ ਨਾਲ ਗੱਲ ਕਰਦਾਂ ,,
ਨਵਦੀਪ —
ਨਹੀਂ ਪਾਪਾ ਮੈਂ , ਮੇਰੀ ਪਸੰਦ ਦੇਖ ਲਈ ਆ ,,
ਜਗਤਾਰ ਸੁਣਕੇ ਖੁਸ਼ ਹੂੰਦਾ , ਰਾਣੀ ਵੀ ਓਹਨਾ ਕੋਲ ਆਕੇ ਕਹਿੰਦੀ —
ਕਿਵੇਂ ਪਿਓ ਧੀ ,ਹੱਸੀ ਜਾਨਿਆਂ ,,
ਜਗਤਾਰ —
ਬਈ ਨਵਦੀਪ ਤਾਂ ਪੰਜਾਬ ਵਿੱਚ ਹੀ , ਸ਼ਾਦੀ ਕਰਨਾ ਚਾਓਂਦੀ ਆ ,,
ਰਾਣੀ ਗੁੱਸੇ ਨਾਲ ਕਹਿੰਦੀ —
ਪਰ ਮੈਂ ਏਥੇ ਵਿਆਹ ਹੀ ਨਹੀਂ ਕਰਨਾ , ਸਮੰਜ ਗਏ ਨਾਂ ! ਆਵਦੀ ਹੀ ਮਰਜੀ ਬਸ ,,
ਜਗਤਾਰ ਵੀ ਤੇਜ ਅਵਾਜ ਨਾਲ ਕਹਿੰਦਾ —
ਮੇਰੀ ਗੱਲ ਸੁਣ ਲਾਹ, ਮੈਂ ਹਰੇਕ ਕੰਮ ਵਿੱਚ ਤੇਰਾ ਸਾਥ ਦਿੰਦਾ ਰਿਆ , ਪਰ ਏਹੇ ਕੰਮ ਮੈਂ ਆਵਦੀ ਮਰਜੀ ਨਾਲ ਕਰੂੰਗਾ ,,
ਨਵਦੀਪ ਖਾਮੋਸ਼ ਜੇ ਖੜੀ ਆ ,
ਮੰਮੀ ਵੀ ਖਾਮੋਸ਼ ਜੇ ਹੋਕੇ ਕਹਿੰਦੀ —
ਪਰ ਮੈਂ ਸ਼ਹਿਰ ਵਿੱਚ ਕਰੂੰਗੀ ,,
ਨਵਦੀਪ ਰੋਂਦੀ ਜੀ ਕਹਿੰਦੀ —
ਮੰਮੀ ਤੁਸੀਂ ਮੇਰੀ ਮਾਂ , ਹੋਕੇ ਵੀ ਮੇਰੀ ਖੁਸ਼ੀ ਨਹੀਂ ਵੇਖਦੇ , ਕੀ ਹੋਇਆ ਜੇ ਪਿੰਡ ਵਿੱਚ ਹੈ ਤਾਂ , ਉਹ ਅਜਕਲ ਦੇ ਹਰੇਕ ਮੁੰਡੇ ਨਾਲੋਂ ਅਲਗ ਹੈ ,,
ਰਾਣੀ —
ਅੱਛਾ – ਅੱਛਾ ਮੁੰਡਾ ਵੀ ਵੇਖ ਲਿਆ , ਤੇ ਓਵੀ ਪਿੰਡ ਵਿੱਚ , ਪਰ ਮੈਂ ਘਰ , ਬਾਰ ਵੇਖਣਾ ਫੇਰ ਵੇਖਾਂਗੇ ,,
ਤੇ ਨਵਦੀਪ ਦੀ ਮੰਮੀ ਅੰਦਰ ਚਲੀ ਜਾਂਦੀਆ , ਤੇ ਪਿਓ – ਧੀ ਬੜੇ ਖੁਸ਼ ਹੈ
ਨਵਦੀਪ ਕਹਿੰਦੀ —
ਪਾਪਾ ਮੈਂ ਗੱਲ ਕਰਵਾਵਾਂ ,,
ਜਗਤਾਰ ਨਵਦੀਪ ਦੇ ਸਿਰ ਤੇ ਹੱਥ ਮਾਰਕੇ ਕਹਿੰਦਾ —
ਪੁੱਤਰ ਮੈਂ ਤਾਂ ਓਵੇਂ ਹੀ ,ਕਰਨਾ ਜੀਵੇਂ ਤੈਨੂੰ ਚੰਗਾ ਲਗੇ ,ਪਰ ਬੇਟਾ ਤੂੰ ਕੀਤੇ ਫੈਸਲਾ ਜਲਦ ਬਾਜੀ ਵਿੱਚ ਤਾਂ ਨਹੀਂ ਕੀਤਾ , ਸੋੱਚਲਾ ,,
ਨਵਦੀਪ —
ਨਹੀਂ ਪਾਪਾ ! ,ਮੈਂ ਸੋਚ ਲਿਆ ,,
ਜਗਤਾਰ —
ਅੱਛਾ ਲਿਆ ਮੇਰੀ ਗੱਲ ਕਰਵਾ ,ਫੈਮਲੀ ਨਾਲ ,,

                       ਫੇਰ ਨਵਦੀਪ ਰਿੰਕੂ ਨੂੰ ਫੋਨ ਕਰਦੀਆ scene .no .57 ,ਰਿੰਕੂ ਦਾ ਘਰ , Ext , evening ,
 ਰਿੰਕੂ ਆਵਦੇ ਘਰ ਵੜਦਾ , ਤੇ ਫੋਨ ਵੱਜ ਰਿਆ , ਉਤਰ ਕੇ ਫੋਂਨ ਜੇਬ ਵਿੱਚੋਂ ਕੱਡ ਕੇ ਕੰਨ ਨੂੰ ਲਾਉਂਦਾ ,
                           ਤੇ ਰਿੰਕੂ ਕਹਿੰਦਾ  --
                            ਹੈਲੋ !ਹਾਂਜੀ ,,
                           ਨਵਦੀਪ ਫੋਨ ਤੇ --
       ਰਿੰਕੂ ਜੀ ! ਮੈਂ ਨਵਦੀਪ , ਮੇਰੇ ਪਾਪਾ , ਤੇਰੇ ਪਰਿਵਾਰ ਨਾਲ ਗੱਲ ਕਰਨਾ ਚਾਓਂਦੇ ਆ ,,
                           ਰਿੰਕੂ --
      ਕਮਾਲ ਹੈ , ਬਈ ਤੂੰ ਤਾਂ ਬੜਾ ਤੇਜ ਕੰਮ ਕੀਤਾ , ਤੇਰੇ ਪਾਪਾ ਮੰਨ ਗਏ ,,
                           ਨਵਦੀਪ --
                            ਜੀ ਹਾਂ ,,
                             ਰਿੰਕੂ --
                    ਚਲ ਠੀਕ ! ਮੈਂ ਫੋਨ ਕਰਦਾਂ ,,
         ਰਿੰਕੂ ਅੰਦਰ ਨੂੰ ਜਾਹ ਰਿਆ , ਤੇ ਸਾਮਣੇ ਸ਼ਿੰਗਾਰਾ , ਹਰਨੇਕ    , ਬੈਠਿਆ ਰਿੰਕੂ ਦੀ ਮੰਮੀ ਸਬਜ਼ੀ ਕੱਟ 
       ਰਹੀ ਆ,
                      ਸ਼ਿੰਗਾਰਾ ਵੇਖ ਕੇ ਕਹਿੰਦਾ --
      ਆਹ ਗਿਆ , ਹੋਣ ! ਪਹਿਲਾਂ ਨਹੀਂ ਆਹ ਸਕਦਾ ਸੀ , ਅਗਲੇ ਤੇਰਾ ਵਿਆ ਪੱਕਾ ਕਰ ਗਏ ,,
                      ਰਿੰਕੂ ਗੁੱਸੇ ਨਾਲ ਕਹਿੰਦਾ --
                        ਮੈਂ ਨੀ ਕਰਵਾਉਣਾ , ਦਾਦੇ ਦਾ ਕਰਦੋ ,,
                          ਸ਼ਿੰਗਾਰਾ --
        ਏਹੇ ਬੜਾ 18  ਸਾਲ ਦਾ ਜਵਾਨ ਭਾਲ ਲਿਆ , ਮੇਰੇ ਵਾਰੀ ਤੇਰੇ ਕੀ ਠੂੰਹਾ ਲੜਦਾ ,,
                      ਗੁਰਮੀਤ ਕੰਮਰੇ ਵਿੱਚੋਂ ਬਾਹਰ ਆਓਂਦੀ ਹੋਈ ਕਹਿੰਦੀ --
                 ਮੈਂ ਵੇਲਣਾ ਮਾਰੂੰ , ਹਾਲੇ ਮੈਂ ਮਰੀ ਨੀਂ ,,
                          ਰਿੰਕੂ ---
 ਆਵਦਾ  ਬਾਦ ਵਿੱਚ ਸਲਟ ਲਿਓ , ਪਹਿਲਾਂ ਮੇਰੀ ਸੁਣਲੋ ! ਜੇ ਮੇਰਾ ਵਿਆਹ ਕਰਨਾਂ ਤਾਂ , ਮੇਰੇ ਸਾਉਰੇ ਨਾਲ ਗੱਲ ਕਰੋ ,,

                   ਸ਼ਿੰਗਾਰ ,ਖੜਾ ਹੋਕੇ ਕਹਿੰਦਾ --
      ਤੇ ਜਿਹੜਾ ਪਹਿਲਾਂ ਆਕੇ ਗਿਆ , ਓਵੀ ਤਾਂ ਸਾਓਰਾ ਹੀ ਹੈ , ਕੋਈ ਰਵੜ ਦਾ ਗੁੱਡਾ ਸੀ ,,
                              ਰਿੰਕੂ --
            ਯਾਰ ਮੈਂ ਇੱਕ ਵਾਰੀ ਕਹਤਾ ਨਾਂ ਮੈਂ ਨੀਂ ਕਰਨਾਂ !   ਆਹ ਫੋਨ ਮਿਲ ਗਿਆ ਗੱਲ ਕਰੋ ,,
  ਰਿੰਕੂ ਸ਼ਿੰਗਾਰੇ ਦੇ ਕੰਨ ਨੂੰ ਫੋਨ ਲਾਹ ਦਿੰਦਾ , ਜਗਤਾਰ ਹੈਲੋ - ਹੈਲੋ ਕਰ ਰਿਆ ਰਿੰਕੂ ਸ਼ਿੰਗਾਰੇ ਨੂੰ ਕਹਿੰਦਾ --
                    ਬੋਲੋ ਕੁਛ , ਅਗੇ ਬੋਲ ਰਹਿ ਆ ,,
                  ਸ਼ਿੰਗਾਰ ਬੜਾ ਹੀ ਮੁਸ਼ਕਲ ਨਾਲ ਕਹਿੰਦਾ --
                     ਹਾਂਜੀ ਕੌਣ ਬੋਲ ਰਹਿਓਂ  ,,
             ਜਗਤਾਰ ਆਵਦੇ ਪੁਰਾਣੇ ਪਿੰਡ ਦਾ ਨਾਮ ਦੱਸਕੇ ਕਹਿੰਦਾ --
         ਮੈਂ ਜਗਤਾਰ ਬੋਲ ਰਿਆਂ ,ਅਵਾਜ ਜਾਣੀ ਪਹਿਚਾਣੀ ਜੀ ਲੱਗ ਰਹੀ ਆ,ਆਵਦੇ ਵਾਰੇ ਵੀ ਮੈਨੂੰ ਦੱਸੋ ਜੀ ,,
                    ਸ਼ਿੰਗਾਰਾ ਇੱਕ ਦੰਮ ਖੁਸ਼ ਜਾਹ ਹੋਕੇ ਕਹਿੰਦਾ-
                      ਉਹ ਜਗਤਾਰ ਕੈਨੇਡਾ ਵਾਲਾ ਤਾਂ ਨੀਂ ਕੀਤੇ , ਮੈਂ ਸ਼ਿੰਗਾਰਾ ਬੋਲ ਰਿਆਂ ,,
                                     ਜਗਤਾਰ --
                   ਸ਼ਿੰਗਾਰਾ , ਬਦਮਾਸ਼ ਤਾਂ ਨੀਂ ਬੋਲ ਰਿਆ ,,
                                   ਸ਼ਿੰਗਾਰਾ --

ਯਾਰ ਮੈਂ ਤਾ ਇੱਕ ਹੀ ਬਦਮਾਸ਼ੀ ਕੀਤੀ ਸੀ ਤੁਸੀਂ ਮੇਰਾ ਨਾਮ ਹਾਲੇ ਤੱਕ ਪੱਕਾ ਕਰ ਰੱਖਿਆ ! ਹੋਰ ਜਗਤਾਰਿਆ ਕਦੋਂ ਆਇਆ ਤੂੰ , ਯਾਰ ਤੂੰ ਤਾਂ ਸਾਨੂੰ ਭੁੱਲ ਹੀ ਗਿਆ ,ਯਾਰ ,,
ਜਗਤਾਰ —
ਛੱਡ ਯਾਰ ਸਾਰੀਆਂ ਗੱਲਾਂ ,ਤੁਸੀਂ ਮੇਰੇ ਘਰ ਆਓ , ਕਮਾਲ ਹੈ ,ਆਪਣੀ ਤਾਂ ਕਿਸਮਤ ਚੰਗੀ ਹੈ ਜਿਹੜਾ ਆਪਣੇ ਬੱਚੇ ਹੀ ਆਪਣੀ ਦੋਸਤੀ ਨੂੰ ਰਿਸ਼ਤੇਦਾਰੀ ਵਿੱਚ ਬਦਲ ਰਹਿਆ ,,
ਸ਼ਿੰਗਾਰਾ —
ਯਾਰ ਮੈਂ ! ਸਮੰਜਿਆ ਨੀ ,,
ਜਗਤਾਰ —
ਤੂੰ ਸਬ ਸੰਮਜ ਜਾਵੇਂਗਾ , ਰਿੰਕੂ ਨੂੰ ਘਰ ਦਾ ਪਤਾ ਹੈ , ਤੁਸੀਂ ਬੱਸ ਜਲਦੀ ਮੇਰੇ ਘਰ ਆਓ ,,
ਸ਼ਿੰਗਾਰ —
ਚਲ ਠੀਕ ਅਸੀਂ ਆਹ ਗਏ ਸਮੰਜਲਾ ,,
ਸ਼ਿੰਗਾਰਾ ਫੋਨ ਕਟ ਕੇ ਰਿੰਕੂ ਨੂੰ ਕਹਿੰਦਾ —
ਮੈਂ ਤੇਰੇ ਜੁੱਤੀ ਮਾਰਨੀਆਂ , ਏਹੇ ਤਾਂ ਮੇਰਾ ਦੋਸਤ ਜਗਤਾਰ ਹੈ , ਤੂੰ ਕੀ ਬਕਵਾਸ ਕਰਦਾ ਸੀ , ਚਲ ਹੋਣ ਗੱਡੀ ਤੇ ਕਪੜਾ ਮਾਰ ਚਲੀਏ , ਸ਼ਾਂਮ ਦੀ ਰੋਟੀ ਜਗਤਾਰ ਦੇ ਘਰ ਹੀ ਆ ,,

Leave a Comment

Connect withJoin Us on WhatsApp