Jogi Bhutal 30 Mar 2023 शायरी प्यार-महोब्बत Jagsir Jogi 24661 0 Hindi :: हिंदी
ਹੁਣ ਖ਼ੁਦ ਦੇ ਨਾਲ਼ ਵਿਵਾਦ ਕਰੇ ਸ਼ਾਇਰੀ ਦਿਲ ਮੁੜ ਮੁੜ ਤੈਂਨੂੰ ਯਾਦ ਕਰੇ ਤੈਨੂੰ ਦੇਖਣ ਲਈ ਫਰਿਆਦ ਕਰੇ ਹੁਣ ਖ਼ੁਦ ਦੇ ਨਾਲ਼ ਵਿਵਾਦ ਕਰੇ ਗੱਲ-ਬਾਤ ਹੋਈ ਐ ਨਵੀਂ ਨਵੀਂ ਚਾਵਾਂ ਦੀਆਂ ਕਲੀਆਂ ਖਿੜ ਗਈਆਂ ਸੀਨੇ ਇਸ਼ਕ ਤਰੰਗਾਂ ਛਿੜ ਗਈਆਂ ਨਜ਼ਰਾਂ ਨਾਲ਼ ਨਜ਼ਰਾਂ ਭਿੜ ਗਈਆਂ ਚਾਹਤ ਹੋਈ ਐ ਨਵੀਂ ਨਵੀਂ ਤੈਨੂੰ ਦਿਲ ਤੋਂ ਸਜਦਾ ਕੀਤਾ ਨੀ ਪੈ ਗਈਆਂ ਪਾਕ ਪ੍ਰੀਤਾਂ ਨੀ ਮੁੱਕ ਗਏ ਫਾਸਲੇ ਵਿੱਥਾ ਨੀ ਮੁਲਾਕਾਤ ਹੋਈ ਐ ਨਵੀਂ ਨਵੀਂ ਲੋਅ ਤਾਰਿਆਂ ਦੀ ਹੋ ਅਸਤ ਰਹੀ ਹੱਸ ਕੁਦਰਤ ਦੀ ਹਰ ਵਸਤ ਰਹੀ ਫੁੱਲਾਂ ਤੇ ਸ਼ਬਨਮ ਮਸਤ ਰਹੀ ਪ੍ਰਭਾਤ ਹੋਈ ਐ ਨਵੀਂ ਨਵੀਂ ਮੁਦਤਾਂ ਤੋਂ ਪਏ ਉਦਾਸਿਆਂ ਤੇ ਮਾਰੁਥਲ ਜੇ ਵਰਗੇ ਹਾਸਿਆਂ ਤੇ ਸਾਰੰਗ ਦੇ ਵਾਂਗ ਪਿਆਸਿਆਂ ਤੇ ਬਰਸਾਤ ਹੋਈ ਐ ਨਵੀਂ ਨਵੀਂ ਆਇਆ ਵਿਹੜੇ ਕੋਈ ਫ਼ਕੀਰ ਕੁੜੇ ਮੇਰੀ ਜਾਗ ਗਈ ਤਕਦੀਰ ਕੁੜੇ ਜਦ ਹੱਸਿਆ ਜੋਗੀ ਪੀਰ ਕੁੜੇ ਕਰਾਮਾਤ ਹੋਈ ਐ ਨਵੀਂ ਨਵੀਂ ਰਿਹਾ ਭਟਕ ਧਿਆਨ ਨਾ ਟਿਕਦਾ ਏ ਤੇਰਾ ਅੱਖਰਾਂ ਚੋਂ ਮੁੱਖ ਦਿਸਦਾ ਏ ਹਾਲੇ ਜੋਗੀ ਲਿਖਣਾ ਸਿੱਖਦਾ ਏ ਸ਼ੁਰੂਆਤ ਹੋਈ ਐ ਨਵੀਂ ਨਵੀਂ ਜਗਸੀਰ ਜੋਗੀ ਭੁਟਾਲ