Notification

ਮੇਰਾ ਇੱਕ ਸੁਫਨਾ ਸੀ part 8-ਮੰਦੀਪ ਸਿੰਘ

scene.no.41[ ਕਾਲੇਜ ਵਿੱਚ ] [ Ext ] time 9:00am
ਅਨੂੰ ,ਨਵਦੀਪ ਇੱਕ ਪਾਰਕ ਵਿੱਚ ਉਦਾਸ ਬੈਠੇ ਹੈ , ਰਾਜਵੀਰ ਵੀ ਆਹ ਰਿਆ ,
ਰਾਜਵੀਰ ਕੋਲ ਆਕੇ ਕਹਿੰਦਾ —
ਅਨੂੰ ਰਾਤ ਨਾਂ ਮੇਰਾ ਫੋਂਨ ਬੀਜੀ ਸੀ , ਕੀਤੇ ਗੁੱਸਾ ਤਾਂ ਨੀ , ਰਾਤ ਰੀਤੂ ਨੇਂ ਟਿਕਣ ਨੀਂ ਦੀਤਾ ,,
ਅਨੂੰ —
ਰੀਤੂ ਨਾਲ ਗੱਲਾਂ ਸਾਰੀ ਰਾਤ , ਬੱਸ ਮੈਂ ਤੇਰੇ ਨਾਲ ਗੱਲ ਵੀ ਨੀਂ ਕਰਨੀਂ ,,
ਰਾਜਵੀਰ —
ਯਾਰ ਕਮਾਲ ਹੈ ,ਮੈਂ ਕੋਈ ਨੰਦ ਤਾ ਨੀਂ ਕਰਵਾਲੇ , ਉਹ ਮੈਨੂੰ ਕਹਿੰਦੀ ਸੀ ਤੂੰ ਰਿੰਕੂ ਦਾ ਖਾਸ ਦੋਸਤ ਹੈਂ ,ਕੱਲ ਮੈਂ ਬੜੀ ਵੱਡੀ ਗਲਤੀ ਕਰਤੀ ,ਰਿੰਕੂ ਕੋਲੋਂ ਮਾਫੀ ਮੰਗਵਾਦੇ ,,
ਨਵਦੀਪ ਏਧਰ- ਓਦਰ ਵੇਖਦੀਆ ਵੀ ਕੀ ਪੱਤਾ ਰਿੰਕੂ ਆਇਆ ਕਿਉਂ ਨੀਂ
ਅਨੂੰ —
ਰਾਜਵੀਰ ਤੂੰ ਸੱਚ ਬੋਲ ਰਿਆਂ ਨਾਂ ,,
ਰਜਵੀਰ —
ਇੱਕ ਨਾਂ ਅਨੂੰ ਤੂੰ ਸ਼ੱਕ ਬੜਾ ਰੱਖਦੀਆਂ ,ਕੀਸੇ ਦਿਨ ਨਾਂ ,, ਰਾਜਵੀਰ ਅੱਗੇ ਨਹੀਂ ਬੋਲਦਾ ,
ਅਨੂੰ ਮੀਠਾ ਜਾ ਹੱਸਦੀਆ —
ਰਾਜਵੀਰ ਇੱਕ ਨਾਂ ਕੰਮ ਹੈ ,ਤੈਨੂੰ ਜਰੂਰ ਕਰਨਾਂ ਪਊਗਾ ,,
ਰਾਜਵੀਰ —
ਕੰਮ ਦੱਸੋ ਮੈਂ ਕਿਉਂ ਨੀਂ ਕਰਦਾ ਅਨੂੰ ਨੇਂ ਕੇਹੜਾ ਹੋਰ ਕੁੜੀਆਂ ਵਾਂਗੂ ਰੋਜ -ਰੋਜ ਕਹਿਣਾ ,,
ਅਨੂੰ ਨਵਦੀਪ ਵਾਰੇ ਸਾਰੀ ਗੱਲ ਦੱਸਦੀਆ
ਰਾਜਵੀਰ ਇੱਕ ਦੰਮ ਅਨੂੰ ਦੇ ਪੈਰਾਂ ਵਿੱਚ ਬੈਠ ਜਾਂਦਾ ਤੇ ਕਹਿੰਦਾ —
ਤੂੰ ਮੇਰੇ ਦੱਸ ਮਾਰਦੇਂਗੀ ਤਾਂਵੀ ਮੈਂ ਬੱਚ ਜਾਊਂਗਾ ,,
ਅਨੂੰ —
ਓਹੋ ਰਾਜਵੀਰ ਮਜਾਕ ਦਾ ਵੀ ਕੋਈ ਵਖਤ ਹੂੰਦਾ ,,
ਰਾਜਵੀਰ —

         ਮੈਂ ਮਜਾਕ ਨੀਂ ਕਰਦਾ , ਉਹ ਮੇਰਾ ਇੰਨ੍ਹਾਂ ਸ਼ਤਰਾਓਲ ਕਰੂਗਾ ਮੈਂ ਤੇਰੇ ਪਛਾਣ ਨੀਂ ਆਉਣਾ ,,
              ਨਵਦੀਪ ਦੇ ਅੱਖਾਂ ਵਿੱਚ ਪਾਣੀ ਤੇ ਅਨੂੰ ਨੂੰ ਕਹਿੰਦੀ --
           ਅਨੂੰ ਇਹਨਾਂ ਨਾਂ ਨੂੰ ਪੁਛੋ , ਰਿੰਕੂ ਨੂੰ ਪੁੱਛ ਤਾਂ ਲੈਣ ,ਕੋਲੇਜ ਕਦੋਂ ਆਉਣਗਿ ,,
                    ਰਾਜਵੀਰ ਨਵਦੀਪ ਵਲ ਵੇਖ ਕੇ ਕਹਿੰਦਾ --
 ਵਾ ਓ ਰੱਬਾ ਤੂੰ ਕਨੈਡਾ ਵਿੱਚ ਵੀ ਏਹੇਜੀਆਂ ਰੂਹਾਂ ਸਾਂਬੀ ਬੈਠਾਂ ,ਮੈਨੂੰ ਤਾਂ ਅੱਜ ਪਤਾ ਲੱਗਿਆ , ਨਵਦੀਪ ਜੀ ਅੱਖਾਂ ਵਿੱਚ ਪਾਣੀ ਨਾਂ ਕੱਡੋ , ਮੇਰਾ ਦਿਲ ਬੜਾ ਪਤਲਾ , ਮੈਂ ਲਾਉਣਾ ਕੋਈ ਜੁਗਾੜ ,ਪਰ ਅਨੂੰ ਜੇ ਕੋਈ ਹਾਦਸਾ ਹੋ ਗਿਆ ਤਾਂ ਮੈਨੂੰ ਪਛਾਣਲੀਂ ,,
                            ਅਨੂੰ ਰਾਜਵੀਰ ਦੀਆਂ ਗਲਾਂ ਪੱਟ ਕੇ ਕਹਿੰਦੀ --
       ਤੂੰ ਤਾਂ ਕੋਈ ਵੀ ਰੂਪ ਬਦਲ ਲਵੇਂ ,ਤੇਰੀਆਂ ਤਾਂ ਗੱਲਾਂ ਹੀ ਦੱਸ ਦੇਣਗੀਆਂ , ਵੀ ਏ ਮੇਰਾ ਰਾਜਵੀਰ ਹੈ ,,
        ਰੀਤੂ ਵੀ ਰਾਜਵੀਰ ਵਲ ਆਹ ਰਹੀਆ ,ਨਾਲ ਸਵੀਟੀ ਵੀ ਹੈ 
                         ਰਾਜਵੀਰ ਕਹਿੰਦਾ --
                       ਆਗੇ ਅੰਦਰ ਕਲਾਸ ਲੱਗੂ ,,
                           ਰੀਤੂ --
 ਅਨੂੰ ਹੇਲਫ ਕਰੋ ਨਾਂ , ਮੈਂ ਨੀਂ ਸੋਚਿਆ ਵੀ ਜਿਹੜਾ ਬੰਦਾ ਆਵਦੀ ਹਰ ਚੀਜ ਚ , ਸਾਨੂੰ ਵੀ ਬਰਾਬਰ ਦਾ ਸੰਮਜਦਾ , ਮੈਂ ਉਸ ਨਾਲ ਖੇਡਣ ਵਾਸਤੇ ਏ ਬਤਮੀਜ਼ੀ ਕੀਤੀ ,,
                           ਸਵੀਟੀ --
             ਹੋਣ ਅੰਦਰ ਚਲੋ ਸਰ , ਕੀ ਕਹ ਰਹੇ ਹੈ ਉਹ ਵੀ ਸੁਣੀਐ ,ਏ ਸਾਰੇ ਪੁੱਠੇ ਕੰਮ ਅੰਨਜੋਤ ਦਿਆ ,,

scene.no.42 [ ਕਾਲੇਜ ਵਿੱਚ ] Int [ time 9:20 am
ਸਾਰੇ ਸਟੂਡੈਂਟ ਖਾਮੋਸ਼ ਅੰਨਜੋਤ ,ਰਾਜਵੀਰ ,ਅਨੂੰ ,ਨਵਦੀਪ ,ਸਵੀਟੀ , ਰੀਤੂ ਵੀ ਬੈਠੇ ਆ , ਹਰਜਿੰਦਰ ਸਿੰਘ ਵੇਖਦਾ
ਪਰ ਰਿੰਕੂ ਨਹੀਂ ਨਜਰ ਆਓਂਦਾ ਹਰਜਿੰਦਰ ਸਿੰਘ ਕਹਿੰਦਾ —
ਮੈਂਨੂੰ ਡਾਲੀ ਜੀ ਨੇਂ ਕੁਛ ਤਾਂ ਦੱਸ ਤਾ ਸੀ ,ਬਾਕੀ ਰਿੰਕੂ ਦਾ ਬਿਨਾਂ ਦੱਸੇ ਕੋਲੇਜ ਨਾਂ ਆਉਣਾਂ ਦੱਸਦਾ , ਤੀਜੀ ਤੋਹਾਡੀ ਖਾਮੋਸ਼ੀ ,
ਮੈਨੂ ਬੜਾ ਦੁੱਖ ਲੱਗਿਆ , ਜਦੋਂ ਮੈਂ ਇਸ ਘਟੀਆ ਹਰਕਤ ਵਾਰੇ ਸੁਣਿਆਂ , ਕਿਸ ਨੇਂ ਏ ਸੱਬ ਕੀਤਾ ,,
ਅੰਨਜੋਤ , ਰੀਤੂ ਖੜੇ ਹੂੰਦਿਆ , ਰੀਤੂ ਨੀਵੀਂ ਪਾਕੇ ਕਹਿੰਦੀ —
ਸਰ ਅਸੀਂ ਪਾਗਲ ਪਣ ਕਰਤਾ , ਪਰ ਅੱਸੀਂ ਸ਼ਰਮਿੰਦਾਂ ,,
ਹਰਜਿੰਦਰ —
ਥੋਨੂੰ ਪਤਾ ਰਿੰਕੂ ਜਦੋਂ ਦਾ ਕੋਲੇਜ ਆਇਆ ,ਟੋਪ ਕਰਦਾ , ਗੇਮ , ਗਾਉਣਾਂ , ਹਰ ਕੰਮ ਵਿੱਚ ਅੱਗੇ , ਇੱਕ ਕੰਮ ਵਿੱਚ ਉਹ
ਪਿੱਛੇ ਹੈ , ਜਿਸ ਵਿੱਚ ਤੁਸੀਂ ਟੋਪ ਕਰਦਿਆਂ ,,
ਇੱਕ ਹੋਰ ਮੂੰਡਾ ਕੋਲ ਜਾਕੇ ਹਰਜਿੰਦਰ ਦੇ ਪੈਰੀਂ ਹੱਥ ਲਾਕੇ ਕਹਿੰਦਾ —

thenk youb sir ਤੁਸੀਂ ਸਾਨੂੰ ਇਸ ਕਾਬੀਲ ਸੰਮਜੇਆ ,ਪਰ ਸਰ ਜਿਹੜੇ ਵਿੱਚ ਅਸੀਂ ਟੋਪ ਕਰਦਿਆਂ , ਓਹ ਸਬਜੈਕਟ ਦਾ ਨਾਂਮ ਨੀਂ ਦੱਸਿਆ ,,
ਹਰਜਿੰਦਰ ਮੂੰਡੇ ਦੇ ਸਿਰ ਵਿੱਚ ਮਾਰਕੇ ਕਹਿੰਦਾ —
ਬੇਵਕੂਫ ਆਸ਼ਕੀ ,,
ਮੂੰਡਾ ਆਵਦੀ ਜਗ੍ਹਾ ਤੇ ਜਾਕੇ ਕਹਿੰਦਾ —
Thenk you sir ,,
ਹਰਜਿੰਦਰ —
ਉਹ ਤੂੰ ਥੱਲੇ ਲੱਗ ਜਾ ! ਹੋਣ ਰਿੰਕੂ ਨੂੰ ਕੋਲੇਜ ਲਹਕੇ ਆਓ , ਜਿਸ -ਜਿਸ ਨੇਂ ਏ ਬਤਮੀਜ਼ੀ ਕੀਤੀ ਹੈ ,,

       ਫਿਰ ਰਾਜਵੀਰ ,ਅਨੂੰ ,ਸਵੀਟੀ ,ਰੀਤੂ , ਨਵਦੀਪਪ , ਜਾਂਦਿਆਂ , ਦੋ ਹੋਰ ਵੀ ਮੂੰਡੇ ਨਾਲ ਹੈ |

Rscene.no.43 [ ਰਿੰਕੂ ਦਾ ਘਰ ] Ext [ time 11:00 am
ਸਾਰੇ ਗੇਟ ਵਿੱਚ ਖੜਿਆ , ਮੈਂਨ ਗੇਟ ਨੂੰ ਖੜਕਾਓੰਦੇ ਹੈ , ਸ਼ਿੰਗਾਰਾ ਗੇਟ ਵਲ ਆਓਂਦਾ , ਗੇਟ ਖੋਲ ਕੇ ਕਹਿੰਦਾ —
ਕਿਵੇਂ ਚੰਦਾ ਮੰਗਣ ਆਇਆਂ ,,
ਰਾਜਵੀਰ —
ਨਹੀਂ ਅੰਕਲ ਅਸੀਂ ਰਿੰਕੂ ਨੂੰ ਮਿਲਣਾਂ ,,
ਸ਼ਿੰਗਾਰਾ —
ਜੇ ਰਿੰਕੂ ਅੱਜ ਨੀ ਆਇਆ ਤਾਂ ਕਲ ਆਹ ਜਾਂਦਾ , ਐਡੀ ਕਿਹੜੀ ਪੂਛ ਨੂੰ ਅੱਗ ਲੱਗੀ ਸੀ , ਆਜੋ ਟਰੈਕਟਰ ਖੋਲੀ ਖੜਾ
ਕਰਲੋ ਕਪੜੇ ਕਾਲੇ ,,
ਸਾਰੇ ਅੰਦਰ ਵੜਦਿਆ , ਅੱਗੇ ਰਿੰਕੂ ਦੇ ਹੱਥ ਵਿੱਚ ਚਾਬੀਆਂ – ਪਾਨੇ ਰਿੰਕੂ ਸਾਰਿਆਂ ਨੂੰ ਵੇਖ ਕੇ ਹੈਰਾਨ ,
ਰਿੰਕੂ ਸਾਰਿਆਂ ਨੂੰ ਅੰਦਰ ਜਾਣ ਨੂੰ ਕਹਿੰਦਾ , ਸਾਰੇ ਅੰਦਰ ਜਾਂਦਿਆ ,ਰਿੰਕੂ ਵੀ ਮੰਗਰ ਹੀ ਜਾਂਦਾ ,
ਰਾਜਵੀਰ ਬੈਠਾ ਤੇ ਬਾਕੀ ਸਾਰੇ ਖੜੇ ਆ , ਰਿੰਕੂ ਕਹਿੰਦਾ —
ਰੀਤੂ ,ਅਨੂੰ ਬੈਠੋ , ਤੂਸੀਂ ਕਿਉਂ ਖੜਿ ਆਂ ,,
ਨਵਦੀਪ ਰਿੰਕੂ ਦਾ ਘਰ ਵੇਖ ਰਹੀ ਹੈ , ਰਿੰਕੂ ਨੂੰ ਨਵਦੀਪ ਫਿਰ ਕਹਿੰਦਾ —
ਨਵਦੀਪ ਜੀ ਤੁਸੀਂ ਵੀ ਬੈਠੋ ,,
ਅਨੂੰ —
ਰਿੰਕੂ ਜੀ ਨਵਦੀਪ ਨੇਂ ਕਈ ਦਿਨਾਂ ਤੋਂ ਤੋਹਾਡੇ ਨਾਲ ਗੱਲ ਕਰਨੀਂ ਸੀ ਪਰ ਤੂਸੀਂ ਕਦੇ ਵਖਤ ਨੀਂ ਦੀਤਾ ,,
ਨਵਦੀਪ ਹਾਲੇ ਵੀ ਖੜੀਆ , ਰਿੰਕੂ ਨਵਦੀਪ ਵਨੀਂ ਵੇਖ ਕੇ ਕਹਿੰਦਾ —
ਨਵਦੀਪ ਜੀ ਬੈਠੋ , ਅੱਜ ਸਾਡੇ ਮਹਿਮਾਨ ਹੋਕੇ ਸਾਨੂੰ ਖੜੇ ਚੰਗੇ ਨਹੀਂ ਲਗਦੇ ,,
ਰਿੰਕੂ ਸਾਰਿਆਂ ਨੂੰ ਕਹਿੰਦਾ —
ਹਾਂ ਬਈ ਤੂਸੀਂ ਕਿਵੇਂ ਮਸਤੀ ਕਰਦੇ ਫਿਰਦਿਆਂ ,,
ਰੀਤੂ —
ਰਿੰਕੂ ਜੀ ਮੈਂਨੂੰ ਮਾਫ ਕਰਦੋ , ਮੈਂ ਤੋਹਾਡੇ ਨਾਲ ਬੇਵਕੂਫੀ ਕੀਤੀ ,,
ਰਿੰਕੂ —
ਏਦੇ ਵਿੱਚ ਗਲਤੀ ਮੰਗਣ ਵਾਲੀ ਕਿਹੜੀ ਗੱਲ ਹੈ , ਗਲਤੀ ਤਾਂ ਮੇਰੀ ਵੀ ਸੀ ਜਿਹੜਾ ਮੈਂ ਇੱਕ ਵਾਰੀ ਕਹਿਣ ਤੇ ਆਵਦੇ
ਅਸੂਲ ਤੋੜਤੇ ,,
ਰੀਤੂ —
ਜੇ ਥੋਨੂੰ ਸਾਡੇ ਨਾਲ , ਕੋਈ ਗੁੱਸੇ ਵਾਲੀ ਗੱਲ ਨੀਂ ਤਾਂ ਤੂਸੀਂ ਕੋਲੇਜ ਨਹੀਂ ਆਏ ,,
ਰਿੰਕੂ —
ਉਹ ਤਾਂ ਅੱਜ ਟਰੈਕਟਰ ਦੀ ਸਰਵੀਸ ਕਰਦਾ ਸੀ ,,
ਗੁਰਮੀਤ ਚਾਹ ਲਹ ਕੇ ਆਈਆ ਕਹਿੰਦੀ —
ਕੁਛ ਨੀ ਪੁੱਤ ਸਵੇਰੇ ਤਾਂ ਕਹਿੰਦਾ ਸੀ ਮੇਰਾ ਮੂੜ ਖਰਾਵ ਹੈ ,,
ਰਾਜਵੀਰ —
ਅੰਟੀ ਮੂੜ ਤਾਂ ਅਸੀਂ ਸਈ ਕਰਨ ਆਇਆਂ ,,
ਨਵਦੀਪ ਸਾਈਡ ਤੇ ਚੁੱਪ ਬੈਠੀਆ , ਰਿੰਕੂ ਦੀ ਗੁਰਮੀਤ ਕਹਿੰਦੀ —
ਪੁੱਤ ਤੂੰ ਕਿਉਂ ਚੁੱਪ ਧਾਰੀਆ ,,
ਹਰਨੇਕ ਵੀ ਬਾਹਰੋਂ ਆਹ ਜਾਂਦਾ ਵੇਖ ਕੇ ਕਹਿੰਦਾ —
ਬੱਲੇ -ਬੱਲੇ ਬਈ ਅੱਜ ਕੀਵੇਂ ਛੋਰ -ਛੱਕਰ ਕੱਠੇ ਹੋਇਆ ,,
ਹਰਨੇਕ ਬੈਠ ਜਾਂਦਾ ਸਾਰੇ ਸਤਿਸ੍ਰੀ ਅਕਾਲ ਬਲਾਓਂਦੇਆ |
ਹਰਨੇਕ ਸ਼ਿੰਗਾਰੇ ਨੂੰ ਕਹਿੰਦਾ —
ਸ਼ਿੰਗਾਰਿਆ ਜਵਾਕਾਂ ਨੂੰ ਕੁਛ ਖਵਾਓ ਪਿਆਓ , ਬਈ ,,
ਰੀਤੂ–
ਰਿੰਕੂ ਜੀ ਅਸੀਂ ਥੋਨੂੰ ਲੈਣ ਆਇਆਂ , ਕੋਲੇਜ ਤੋਹਾਡੀ ਵੇਟ ਕਰ ਰਹਿਆ ਸਾਰੇ,,
ਰਿੰਕੂ —
ਅੱਜ ਮੈਨੂੰ ਕੰਮ ਹੈ ਕੱਲ ਪਕਾ ਹੀ ਆਊਂਗਾ ,,

                             ਹਰਨੇਕ  --
    ਤੂੰ ਜਾਨਾਂ ਕੇ ਨਹੀਂ ਮੈਂ ਖੂੰਡਾ  ਚੱਕ ਲਿਆ ਨਾਂ ਤਾਂ ਕੋਲੇਜ ਤਕ ਲੈਦਰ ਕੰਮ ਨੀ ਕਰਨੇਂ , ਜਵਾਕ ਆਦਰ -ਮਾਨ ਨਾਂ         ਆਇਆ ,,
                            ਰਿੰਕੂ ਕੁਛ ਦੇਰ ਸੋਚ ਕੇ ਕਹਿੰਦਾ --
                                 ਚਲੋ ਚਲਦਿਆਂ ,,
                 ਫਿਰ ਸਾਰੇ ਰਿੰਕੂ ਨੂੰ ਜਫੀਆਂ ਪਾਹ ਲੈਂਦਿਆ ,ਪਰ ਨਵਦੀਪ ਬੈਠੀਆ|
                     ਹਰਨੇਕ ਨਵਦੀਪ ਨੂੰ ਕਹਿੰਦਾ --
        ਪੁੱਤ ਤੂੰ ਕਿਉਂ ਚੁੱਪ ਜੇ ,ਬੈਠੀਆਂ , ਹਸਲੋ ਚਾਰ ਦਿਨ ਦੋਸਤਾਂ ਨਾਂ ਹੱਸਣ ਦੇ ਹੂੰਦਿਆ ,,
              ਫਿਰ ਸਾਰੇ ਹੱਟ ਗਏ  , ਰਿੰਕੂ ਨਾਲ ਆਏ ਮੂੰਡੇ ਨੂੰ ਕਹਿੰਦਾ --
                  ਬਲਵੀਰ ਤੂੰ ਬੁਲਟ ਲਿਆ ਮੈਂ ਵਾਪੀਸ ਆਉਣਾਂ ,,
                          ਗੁਰਮੀਤ --
                      ਵੇ ਕਪੜੇ ਤਾਂ ਬਦਲਾ ,
                           ਰਿੰਕੂ 
                 ਮਾਂ ਮੈਂ ਵਾਪਿਸ ਹੀ ਆਉਣਾਂ ,,

scene. no. 44 [ ਰੋੜ ਤੇ ਲੰਡੀ ਜੀਪ ਵਿਚ ] day [
ਰੋੜ ਤੇ ਚਲ ਰਹਿ ਆ , ਰਿੰਕੂ ਅੱਗੇ ਸੀਟ ਤੇ ਬੈਠਾ , ਰਾਜਵੀਰ , ਜੀਪ ਚਲਾ ਰਿਆ , ਪੀਛੇ ਅਨੂੰ , ਨਵਦੀਪ ਰੀਤੂ ਸਵੀਟੀ ,
ਰੀਤੂ ਰਿੰਕੂ ਵਨੀਂ ਵੇਖ ਰਹੀਆ , ਨਵਦੀਪ ਇੱਕ ਵਾਰ ਥੋੜਾ ਜਾ ਵੇਖ ਕੇ ਫਿਰ ਨੀਵੀਂ ਪਾਹ ਲੈਂਦੀਆ |
ਰਿੰਕੂ ਕਹਿੰਦਾ —
ਨਵਦੀਪ ਬਓਤ ਘੱਟ ਬੋਲਦੀਆ, ਕਨੈਡਾ ਤਾਂ ਨੀਂ ਐਨਾਂ ਘੱਟ ਬੋਲਦੇ ,,
ਨਵਦੀਪ —
ਜੀ ਮੈਂ ਕਨੈਡਾ ਵਿੱਚ ਪਲੀ ਹਾਂ , ਪਰ ਸੂਬਾ ਤਾਂ ਆਵਦੇ ਨਾਲ ਹੂੰਦਾ ,,
ਰਿੰਕੂ —
ਇਥੇ ਤੁਸੀਂ ਸਦਾਂ ਵਾਸਤੇ ਆਇਆਂ ਜਾਂ ਪੰਜਾਬ ਨੂੰ ਡੀਸ ਲਾਇਕ ਕਰ ਕੇ ਚਲੇ ਜਾਓਂਗੇ ,,
ਅਨੂੰ —
ਨਹੀਂ ਏਹੇ ਤਾਂ ਪੰਜਾਬ ਨੂੰ ਬਓਤ ਪਸੰਦ ਕਰਦੀਆ ,,
ਰਾਜਵੀਰ —
ਅਨੂੰ ਇਸ ਤੋਂ ਅੱਗੇ ਕੁਛ ਨਾਂ ਬੋਲੀਂ , ਨੀਂ ਫਿਰ ਗੱਡੀ ਚਲਾਲੋ ,,
ਰਿੰਕੂ —
ਤੈਨੂੰ ਕੀ ਹੋ ਗਿਆ ਓਏ ,,
ਰਾਜਵੀਰ —
ਏ ਤਾਂ ਕੋਲੇਜ ਹੀ ਦੱਸਾਂਗੇ ,,
scene.no. 45 [ ਕੋਲੇਜ ਵਿੱਚ ] day [Ext ]
ਕੋਲੇਜ ਵਿੱਚ ਵੜਦਿਆਂ ਸਾਰ , ਰਿੰਕੂ ਨੂੰ ਚੱਕ ਲੈਂਦਿਆਂ ,ਰਿੰਕੂ ਅੱਗੇ ਵੇਖਦਾ ਹਰਜਿੰਦਰ ਸਿੰਘ , ਡਾਲੀ ,ਇੱਕ ਮੈਡਮ ,ਖੜਿਆ , ਰਿੰਕੂ ਹਰਜਿੰਦਰ ਕੋਲ ਜਾਂਦਾ
ਹਰਜਿੰਦਰ ਕਹਿੰਦਾ —
ਤੂੰ ਅੱਜ ਮੈਂਨੂੰ ਦਸਕੇ ਨਹੀਂ ਗਿਆ , ਲਗਦਾ ਪਹਲੀ ਵਾਰੀ ਝਟਕਾ ਲਗਿਆ ਤਾਂਹੀ ਤਾਂ ਹੱਡੀਆਂ ਖੜਕ ਗਈਆਂ ,,
ਰਿੰਕੂ —
ਨਹੀਂ ਸਰ ਐਸੀ ਤਾਂ ਕੋਈ ਗੱਲ ਨਹੀਂ ਸੀ , ਮੈਂ ਤਾਂ ਵੈਸੇ ਹੀ ਗਿਆ ਸੀ ,,
ਹਰਜਿੰਦਰ —
ਆਹੀ ਤਾਂ ਤੇਰੇ ਵਿੱਚ ਗੁਣ ਹੈ , ਜਿਹੜਾ ਕੋਈ ਤੇਰੇ ਨਾਲ ਧੋਖਾ ਵੀ ਕਰਜੇ ਤੂੰ ਮਿੰਟ ਵਿੱਚ ਪੁੱਲ ਜਾਨਾਂ ,,
ਰੀਤੂ ਨੀਵੀਂ ਪਾਹ ਕੇ ਖੜੀਆ , ਹਰਜਿੰਦਰ ਕਹਿੰਦਾ —
ਅੱਜ ਮੈਂ ਸਾਰਿਆਂ ਤੋਂ ਪੁੱਛਦਾ , ਤੁਸੀਂ ਕੀ ਸੋਚਕੇ ਏ ਹਰਕਤ ਕੀਤੀ , ਜਿਹੜਾ ਬੰਦਾ ਹਜੇ ਵੀ ਏ ਸੋਚਦਾ ਵੀ ਗੱਲ ਮੇਰੇ ਵਿੱਚ ਹੀ ਰਹੇ ,,
ਰੀਤੂ —
ਸਰ ਅਸੀਂ , ਸਿਰਫ ਮਜਾਕ ਕੀਤਾ ਸੀ , ਪਰ ਅਸੀਂ ਮਜਾਕ ਗਲਤ ਕਰ ਲਿਆ, ਮਾਫ ਕਰਦੋ ਸਰ ਅੱਗੇ ਤੋਂ ਇਸ ਤਰ੍ਹਾਂ ਨਹੀਂ , ਅਸੀਂ ਰਿੰਕੂ ਜੀ ਨੂੰ , ਵਿਆਹ ਵਾਸਤੇ ਰਾਜੀ ਕਰਨਾਂ ਸੀ ,,
ਰਿੰਕੂ —
ਸਰ ਮੈਂ ਤਾਂ ਰਾਜੀ ਸੀ , ਵਿਆ ਕਰਾਉਣਾ ਸੀ ਕੋਈ ਸਜ਼ਾ ਤਾਂ ਸੁਣਾਉਣੀ ਨੀਂ ਸੀ ,,
ਸਾਰੇ ਹੱਸਦਿਆ , ਡਾਲੀ ਕਹਿੰਦਾ —
ਰਿੰਕੂ ਇੱਕ ਗੱਲ ਦੱਸ , ਅੰਨਜੋਤ ਤੇਰਾ ਭਰਾ ਹੈ ,,
ਹਰਜਿੰਦਰ —
ਡਾਲੀ ਜੀ ਥੋਨੂੰ ਹਲੇ ਪਤਾ ਹੀ ਨੀਂ , ਦਮਾਕ ਸੈੱਟ ਕਰੋ ਬਈ ,,
ਡਾਲੀ —
ਮੇਰਾ ਦਮਾਕ ਤਾਂ ਸੈੱਟ ਹੈ , ਪਰ ਕੰਫਊਜਨ ਹੋਈ ਜਾਂਦੀਆ,,
ਰਿੰਕੂ —
ਸਰ ਮੈਂ ਵਾਪੀਸ ਜਾ ਰਿਆਂ ,,
ਹਰਜਿੰਦਰ —
ਹਾਂ ਤੂੰ ਜਾਹ ਸਕਦਾਂ ,,
ਰਿੰਕੂ ਗੇਟ ਵੱਲ ਨੂੰ ਜਾਹ ਰਿਆ , ਰਾਜਵੀਰ ਕੋਲ ਆਕੇ ਕੇ ਕਹਿੰਦਾ —
ਬਾਈ ਯਾਰ ਤੇਰੇ ਨਾਲ ਇੱਕ ਗੱਲ ਕਰਨੀਂ ਸੀ ,,
ਰਿੰਕੂ —
ਚੱਲ ਅੱਗੇ ਬੈਠਦਿਆਂ ,,
ਰਿੰਕੂ ਥੋਹੜਾ ਅੱਗੇ ਬੈਠ ਕੇ ਕਹਿੰਦਾ —
ਹਾਂ ਦੱਸ ਕੀ ਗੱਲ ਹੈ ,,
ਰਾਜਵੀਰ —
ਮੈਂ ਨੀਂ ਦੱਸਦਾ ਯਾਰ ,,
ਰਿੰਕੂ —
ਰਾਜਵੀਰ ਕੀ ਕਰਦਾਂ , ਯਾਰ ਤੂੰ ,,
ਰਾਜਵੀਰ —
ਬਾਈ ਤੂੰ ਜਿਹੜੀਆਂ ਮਾਰਨੀਆਂ ਪਹਿਲਾਂ ਹੀ ਮਾਰਲਾ , ਗੁੱਸੇ ਵਿੱਚ ਤੂੰ ਬਾਲੀ ਫੇਂਟੀ ਚਾੜੇਂਗਾ ,,
ਰਿੰਕੂ —
ਦੱਸ ਤੂੰ ਕੁਛ ਨੀਂ ਕਹਿੰਦਾ ,,
ਰਾਜਵੀਰ —
ਬਾਈ ਤੈਨੂੰ ਇੱਕ ਕੁੜੀ , ਸੱਚਾ ਪਿਆਰ ਵੀ ਕਰਦੀਆ , ਰੀਤੂ ਨੇਂ ਤਾਂ ਨਾਟਕ ਹੀ ਕੀਤਾ ਸੀ ,,
ਰਿੰਕੂ
ਬੱਸ ਰਾਜਵੀਰ ਇੱਕ ਵਾਰੀ ਧੋਖਾ ਖਾਹ ਲਿਆ , ਹੋਂਣ ਨੀਂ , ਤੇ ਤੂੰ ਪਿਆਰ – ਪੂਰ ਦੀ ਦਵਾਰਾ ਮੇਰੇ ਕੋਲੇ ਗੱਲ ਨਾਂ ਕਰੀਂ
ਨਵਦੀਪ ਤੇ ਅਨੂੰ ਪੀਛੇ ਖੜੀਆਂ ਸੁਣ ਰਹੀਆਂ ਸੀ. ਨਵਦੀਪ ਰਿੰਕੂ ਦਾ ਜਬਾਬ ਸੁਣ ਕੇ ਇੱਕ ਦੰਮ ਚੱਕਰ ਆਉਣ ਨਾਲ ਗਿਰ ਗਈ ,ਰਿੰਕੂ ,ਰਾਜਵੀਰ ਵਿਖਦੇਆ ਤੇ ਰਾਜਵੀਰ ਜਲਦੀ ਖੜਾ ਹੋਕੇ , ਨਵਦੀਪ ਵਲ ਜਾਂਦਾ ,ਮੰਗਰ ਰਿੰਕੂ ਵੀ

ਰਿੰਕੂ ਰਾਜਵੀਰ ਨੂੰ ਗੱਡੀ ਲਿਉਣ ਨੂੰ ਕਹਿੰਦਾ , ਤੇ ਨਵਦੀਪ ਨੂੰ ਹੋਸਪੀਟਲ ਲਏ ਗਏ |

Leave a Comment

Connect withJoin Us on WhatsApp