Notification

ਮੇਰਾ ਇਕ ਸੁਫਨਾ ਪਾਰ੍ਟ 11-ਮਨਦੀਪ ਸਿੰਘ

scene.no. 58 , ਨਵਦੀਪ ਦਾ ਘਰ , evening , Ext /Int

ਰਿੰਕੂ ,ਸ਼ਿੰਗਾਰ , ਦਾਦਾ , ਰਿੰਕੂ ਦੀ ਮੰਮੀ , ਨਵਦੀਪ ਦੇ ਘਰ ਅੱਗੇ ਉਤਰ ਕੇ ਅੰਦਰ ਜਾਹ ਰਹਿ ਆ , ਅੱਗੇ
ਜਗਤਾਰ ਵੇਖ ਕੇ ਬੜਾ ਖੁਸ਼ ਹੁੰਦਾ , ਸਾਰੇ ਇੱਕ ਦੂਜੇ ਨੂੰ ਮਿਲਕੇ ਬੈਠ ਜਾਂਦਿਆ।
ਜਗਤਾਰ ਕਹਿੰਦਾ —
ਸ਼ਿੰਗਾਰਿਆ , ਪਹਿਲਾਂ ਤਾਂ ਮੈਂ ਬੜਾ ,ਕੁਛ ਵੇਖਣਾ ਸੀ , ਪਰ ਹੋਣ ਮੈਨੂੰ ਕੁਛ ਵੇਖਣ ਦੀ ਲੋੜ ਨੀਂ ਕਿਉਂ
ਕੀ ਆਪਾਂ ਤਾਂ ਇੱਕ ਦੂਜੇ ਨੂੰ ਸ਼ਤਾਨੀਆਂ ਵੇਲੇ ਦੇ ਜਾਣਦਿਆਂ , ਹੋਣ ਤਾਂ ਤੂੰ ਦੱਸ ਵੀ ਤੂੰ ਮੇਰੇ ਘਰ ਬਰਾਤ ਕਦੋਂ ਲਿਆਏਂਗਾ ,,

                     ਰਾਣੀ --


      ਨਹੀਂ ਮੈਂ ਪਹਿਲਾਂ ,ਘਰ ਬਾਰ ਵੇਖਣਾ , ਫੇਰ ਗੱਲ ਕਰੂੰਗੀ ,,
                       ਜਗਤਾਰ --
     ਘਰ ਕੀ ਵੇਖਣਾ ,ਮੇਰਾ ਸਬ ਵੇਖਿਆ , ਬੱਸ ਆਪਣੇ ਸਿੱਧਾ ਸ਼ਗਨ ਦੀ ਗੱਲ ਕਰੋ ,ਕਿਉਂ ਸ਼ਿੰਗਾਰਿਆ ,,
                        ਰਾਣੀ ----


       ਮੇਰੀ ਸੁਨਲਾ ਗੱਲ , ਦੋਸਤ ਹਊਗਾ ਤੇਰਾ ,ਮੇਰੀਆਂ ਵੀ ਸ਼ਰਤਾਂ ,,
                       ਸ਼ਿੰਗਾਰਾ ਇੱਕ ਦੰਮ ਕਹਿੰਦਾ 
              ਜਗਤਾਰ ਯਾਰ ਤੁਸੀਂ ਆਵਦੀਆਂ ਹੀ ,ਦਲਣ ਲੱਗ ਪੈ ਸਾਨੂੰ ਵੀ ਚਾਹ ਪਾਣੀ ਪੁਛਲੋ ,,
                              ਜਗਤਾਰ --
          ਯਾਰ ਗ਼ੁੱਸਾ ਨਾਂ ਕਰਜੀ , ਇਹਦਾ ਬਲੇਡ ਹਾਈ ਹੋ ਜਾਂਦਾ , ਅੱਜ ਮੈਂ ਗੱਲ ਕਰਕੇ ਹੀ ਰੋਟੀ ਖਾਣੀਆਂ ,,
                                ਸ਼ਿੰਗਾਰਾ --
          ਰੋਟੀ ਤਾਂ ਗੱਲ ਕਰਕੇ ਖਾਲਾਂਗੇ ,ਪਰ ਜੀਵੇਂ ਭਰਜਾਈ ਕਰਦੀਆਂ , ਮੈਨੂੰ ਲਗਦਾ ਨੀਂ ਰੋਟੀ ਖਵਾਊਗੀ ,,
                              ਰਾਣੀ --
                     ਕੂੜੀ ਦੇ ਵਿਆਹ ਵਿੱਚ ਸਾਡੀਆਂ ਵੀ ਕੋਈ ਸ਼ਰਤਾਂ ,,
                              ਸ਼ਿੰਗਾਰਾ --
                  ਦੱਸੋ  !ਸ਼ਰਤਾਂ ਵੀ ਸੁਣਾਦੋ ਕਿਉਂ ਕੀ ਸਾਡੀ ਓਲਾਦ ਤੇ ਦੋਸਤ ਵਾਸਤੇ ਐਵੀ ਪੂਰੀਆਂ ਕਰਾਂਗੇ ,,
                                    ਮੰਮੀ --
ਮੇਰੀ ਪਹਿਲੀ ਸ਼ਰਤ , ਬਰਾਤ ਵਿੱਚ ਕੋਈ ਵੀ , ਸੋਫੀ ਨਹੀਂ ਹੋਣਾ ਚਾਹੀਦਾ , ਕਿਉਂ ਕੀ ਜਿਦੋਂ ਰੁਮਾਲ ਦੀ ਬੀਨ ਤੇ ਨਾਗ

ਬਣਾਕੇ ਨੱਚਦਿਆ ਮੈਨੂੰ ਬੜੇ ਪਸੰਦ ਹੈ , ਦੂਜੀ ਸ਼ਰਤ , ਇੱਕ ਪੇਟੀ ਸ਼ਰਾਬ ਦੀ ਮੇਰੇ ਲਈ , ਇੱਕ ਬੰਦਾ ਮੇਰੇ ਨਾਲ ਬੈਠ ਪੀਵੇ ,,
ਹਰਨੇਕ —
ਪਰ ਸਾਨੂੰ ਥੋਡ਼ੀ ਇੱਕ ਵੀ ਸ਼ਰਤ ਮਨਜੂਰ ਨੀ ,,
ਰਾਣੀ —
ਫੇਰ ਜਾਓ ਏ ਰਿਸ਼ਤਾ ਸਾਨੂੰ ਵੀ ਮਨਜੂਰ ਨਹੀਂ ,,
ਸ਼ਿੰਗਾਰਾ —
ਅਸੀਂ ਕੇਹੜਾ ਰਿਸ਼ਤਾ ਕਰਨ ਆਏ ਸੀ , ਮੈਂ ਤਾਂ ਮੇਰੇ ਦੋਸਤ ਨੂੰ ਮਿਲਣ ਆਇਆ ਸੀ , ਮੈਨੂੰ ਤਾਂ ਆਪ
ਇਥੇ ਆਕੇ ਪਤਾ ਲੱਗਿਆ , ਵੀ ਜਗਤਾਰ ਸਾਡੇ ਘਰ ਆਵਦੀ ਬੇਟੀ ਦੀ ਡੋਲੀ ਭੇਜਣਾ ਚਾਓਂਦਾ ,,
ਜਗਤਾਰ , ਨਵਦੀਪ ਦੀ ਮੰਮੀ ਨੂੰ ਕਹਿੰਦਾ —
ਤੂੰ ਕਮਾਲ ਕਰਦੀਆਂ , ਮੇਰਾ ਦੋਸਤ ਹੈ ,ਖਾਲੀ ਹੱਥ ਮੈਂ ਨੀਂ ਜਾਣ ਦਿੰਦਾ ,,
ਗੁਰਮੀਤ —
ਦੋਸਤ ਤੇਰਾ ਹੋਊਗਾ , ਮੇਰੇ ਵੀ ਕੋਈ ਚਾਓ ਹੈ , ਨਾਲੇ ਜਰੂਰੀ ਜੇ ਖਾਲੀ ਹੱਥ ਨੀਂ ਜਾਣ ਦੇਣਾ ਤਾਂ ਮੈਂ ਆਪਣੀ ਕੁੜੀ ਫੜਾਦਾਂ ,,
ਸ਼ਿੰਗਾਰਾ —
ਜਗਤਾਰ ਯਾਰ ਏਹੇ ਜਨਾਨੀਆਂ ਕੇ ਬੰਦਾ , ਸ਼ੋਂਕ ਤਾਂ ਸਾਰੇ ਮਰਦਾ ਆਲੇਆ ,,
ਹਰਨੇਕ —
ਅੱਜ ਤੱਕ ਅਸੀਂ ਹੱਥ ਨਹੀਂ ਲਾਇਆ , ਏਨੂੰ ਕਿਵੇਂ ਮੇਕਡੋਲ ਪਿਯਾਦੀਏ ,,
ਸ਼ਿੰਗਾਰਾ —
ਨਹੀਂ ਬਾਪੂ।, ਪੇਟੀ ਵੀ ਲਿਯਾਂਦਾਂਗੇ , ਨਾਲ ਵੀ ਬੈਠ ਜਾਵਾਂਗੇ , ਪਰ ਬਰਾਤ ਵਾਲਾ ਕੰਮ ਗਲਤ ਹੈ ,,
ਰਿੰਕੂ ਦੀ ਮੰਮੀ —
ਤੂੰ ਤਾਂ ਤਿਆਰ ਹੀ ਰਹਿਨਾਂ ,ਤੈਨੂੰ ਕੋਈ ਨਾਲ ਬੈਠਣ ਵਾਲਾ ਲਬਣਾ ਚਾਹੀਦਾ ਬੱਸ , ਨਾਲੇ ਮੈਨੂੰ ਨੀ ਲਗਦਾ ਇਹਨਾਂ ਨੇਂ
ਰਿਸ਼ਤਾ ਕਰਨਾ , ਗੱਲਾਂ ਤਾਂ ਸਾਰੀਆਂ ਹੀ ਭਜਾਉਣ ਵਾਲੀਆਂ ਕਰਦਿਆ ,,
ਨਵਦੀਪ ਆਵਦੀ ਮੰਮੀ ਨੂੰ ਕਹਿੰਦੀ —
ਮੰਮੀ ਥੋਡੀਆਂ ਸਾਰੀਆਂ ਸ਼ਰਤਾਂ ਮਨਜੂਰ ਹੈ ਮੰਨ ਜਾਓਨਾ ,,
ਰਿੰਕੂ ਖੜਾ ਹੋਕੇ ਬਾਹਰ ਚਲਾ ਜਾਂਦਾ , ਨਵਦੀਪ ਵੀ ਜਲਦੀ ਨਾਲ ਰਿੰਕੂ ਮੰਗਰ ਹੀ ਜਾਂਦੀਆਂ , ਗੇਟ ਵਿੱਚ ਖੜਕੇ ਬਾਹਰ
ਵੇਖਦੀਆ , ਅੱਗੇ ਰਿੰਕੂ ਗੱਡੀ ਨੂੰ ਹੱਥ ਪਾਕੇ ਖੜਾ ਹੈ
ਨਵਦੀਪ ਪਿੱਛੇ ਜਾਕੇ ਕਹਿੰਦੀ —
ਰਿੰਕੂ ਜੀ ਤੁਸੀਂ ਨਰਾਜ ਹੋ ਗਏ ,ਮੇਰੀ ਮੰਮੀ ਦਾ ਸੁਭਾ ਹੀ ਐਸਾ ਹੈ ,ਪਰ ਮੇਰੇ ਪਾਪਾ ਮੇਰੀ ਹੀ ਗੱਲ ਮੰਨਦਿਆ,,
ਰਿੰਕੂ ਨਵਦੀਪ ਵਲ ਮੂੰਹ ਕਰਕੇ ਕਹਿੰਦਾ —
ਨਵਦੀਪ ਮੈਂ ਕਦੇ ਨਰਾਜ ਨਹੀਂ ਹੂੰਦਾ , ਪਰ ਮੇਰੇ ਪਰਿਵਾਰ ਨੂੰ ਮੈਂ ਪਹਿਲੀ ਵਾਰ ਚੁੱਪ ਦੇਖ ਰਿਆਂ
,ਸਿਰਫ ਮੇਰੇ ਕਰਕੇ ,ਨੀਂ ਤਾਂ ਇਹਨਾਂ ਨੇਂ ਹੋਣ ਨੂੰ ਕਦੋਂ ਦਾ ਖਲਾਰਾ ਪਾਹ ਦੇਣਾ ਸੀ ,,
ਨਵਦੀਪ —
ਤੁਸੀਂ ਨਰਾਜ ਨਾਂ ਹੋ ਜਾਇਓ ਬਾਕੀ ਮੈਂ ਸੰਮਬਾਲ ਲੂੰਗੀ,,
ਰਿੰਕੂ —
ਮੈਂ ਨੀ ਨਰਾਜ ਹੂੰਦਾ , ਜਿਦੋ ਤੇਰੀ ਮੰਮੀ ਮੰਨ ਗਈ ਮੈਨੂੰ ਫੋਨ ਕਰਦੀਂ ,ਮੈਂ ਰਾਜਵੀਰ ਕੋਲ ਜਾਕੇ ਆਉਣਾ ,,
ਨਵਦੀਪ ਫਿਰ ਉਦਾਸ ਜਾਹ ਹੋ ਗਈ ,ਰਿੰਕੂ ਦੋ ਉਂਗਲਾਂ ਨਵਦੀਪ ਦੇ ਮੂੰਹ ਤੇ ਮਾਰਕੇ ਕਹਿੰਦਾ —
ਹੋਣ ਕੀ ਹੋ ਗਿਆ ,,
ਨਵਦੀਪ ਠੰਡੀ ਜੀ ਅਵਾਜ ਨਾਂ ਕਹਿੰਦੀ —
ਰਿੰਕੂ ਜੀ ਮੈਨੂੰ ਪੱਕਾ ਲੱਗੂ ਵੀ ਤੁਸੀਂ ਨਰਾਜ ਹੋਕੇ ਗਇਓਂ ,ਜੇ ਤੁਸੀਂ ਅੰਦਰ ਨਾਂ ਗਏ ਤਾਂ ,,
ਰਿੰਕੂ ਥੋੜੀ ਦੇਰ ਨਵਦੀਪ ਵਲ ਵੇਖਕੇ ਕਹਿੰਦਾ —
ਚੱਲ ਫੇਰ ,,
ਰਿੰਕੂ ਅੱਗੇ ਤੇ ਨਵਦੀਪ ਮੰਗਰ ,ਅੰਦਰ ਜਾਹ ਰਹਿ ਆ ਹਰਨੇਕ ਰਿੰਕੂ ਨੂੰ ਜਾਂਦੇ ਸਾਰ ਕਹਿੰਦਾ —
ਉਹ ਤੈਨੂੰ ਸਾਡੀ ਬੇਜਤੀ ਕਰਵਾਉਣ ਵਾਸਤੇ ਏਹੀ ਬੁੜੀ ਲੱਬੀ ਸੀ ,ਜੇ ਬੇਜਤੀ ਹੀ ਕਰਵਾਉਣੀ ਸੀ ਤਾਂ ਬੰਦੇ ਤੋਂ ਤਾਂ ਕਰਵਾਓਂਦਾ
, ਓਦੀ ਅੱਕਲ ਤਾਂ ਕੰਮ ਸੋ ਕੰਮ ਟਿਕਾਣੇ ਤੇ ਹੂੰਦੀ ,,
ਜਗਤਾਰ ਨਵਦੀਪ ਨੂੰ ਇਸ਼ਾਰਾ ਕਰਦਾ , ਵੀ ਤੇਰੀ ਮੰਮੀ ਨੂੰ ਅੰਦਰ ਲਇਜਾ ,ਨਵਦੀਪ ਮੰਮੀ ਨੂੰ ਅੰਦਰ ਲਹ ਜਾਂਦੀਆ
ਜਗਤਾਰ ਕਹਿੰਦਾ —
ਸ਼ਿੰਗਾਰਿਆ ਯਾਰ ਮੈਂ ਦੱਸਣਾ ਪੁੱਲ ਗਿਆ ਸੀ , ਇਸ ਦਾ ਬਲੇਡ ਹਾਈ ਹੂੰਦਾ , ਹੋਣ ਗੱਲ ਕਰੋ ਕਿਹੜੀ ਕਰਨੀਂਆਂ ,,
ਹਰਨੇਕ —
ਪਹਿਲਾਂ ਤੂੰ ਬੰਬੇ ਗਿਆ ਸੀ , ਹੋਣ ਤੇਰੀ ਕੀ ਗੱਲ ਸੁਣੀਏਂ ,,
ਜਗਤਾਰ ਰਿੰਕੂ ਦੀ ਮੰਮੀ ਨੂੰ ਕਹਿੰਦਾ —
ਤੁਸੀਂ ਸੰਮਜਾਓ ਨਾਂ ,,
ਗੁਰਮੀਤ —
ਬਾਪੂ ਜੀ ਕਿਸੇ ਪਰਿਵਾਰ ਵਿੱਚ ਕੋਈ ਬੜਬੋਲਾ ਹੂੰਦਾ , ਭਾਈ ਜੀ ਤੁਸੀਂ ਗੱਲ ਕਰੋ ,,
ਜਗਤਾਰ —
ਮੈਂ ਕੀ ਕਹਿਣਾ , ਤੁਸੀਂ ਦੱਸੋ ਕੀਦਣ ਫਿਕਸ ਕਰਨੀਆਂ ,,
ਸ਼ਿੰਗਾਰਾ —
ਜਗਤਾਰ ਐਨਾਂ ਕੁਛ ਹੋਣ ਤੋਂ ਬਾਦ ਵੀ ਰਿਸ਼ਤਾ ਲਹ ਰਿਆਂ ,ਨੀਂ ਤਾਂ ਕੋਈ ਚਾਰ ਦੀ ਫਾੜੀ ਵੀ ਨਾਂ ਲਵੇ ,,
ਹਰਨੇਕ —
ਨਾਲੇ ਇੱਕ ਸਾਡੀ ਵੀ ਸ਼ਰਤ ਹੈ , ਅਸੀਂ ਨੰਦ ਕਰਾਂਗੇ ,,
ਜਗਤਾਰ —
ਮਨਜੂਰ ਹੈ ,ਤੁਸੀਂ ਮੂੰਹ ਮਿੱਠਾ ਕਰੋ ,,
ਹਰਨੇਕ —
ਤੁਸੀਂ ਕਰਲੋ ਮੇਰੇ ਢਿੱਡ ਵਿੱਚ ਥਾਂ ਹੈਨੀਂ ,ਉਹ ਤਾਂ ਬੇਜਤੀ ਨਾਂ ਭਰਿਆ ਪਿਆ ,,
ਗੁਰਮੀਤ ਕਹਿੰਦੀ —
ਆਪਾਂ ਭੈਣ ਜੀ ਨੂੰ ਤਾਂ ਮਨਾਲੀਏ ,,
ਸ਼ਿੰਗਾਰਾ —
ਹਾਂ ਏ ਜਰੂਰੀਆ ,,

scene.no .59, ਨਵਦੀਪ ਦਾ ਘਰ ,Int ,
ਅੰਦਰ ਨਵਦੀਪ ਦੀ ਮੰਮੀ ਬੈਠੀ ਆ , ਨਵਦੀਪ ਵੀ ਕੋਲੇ ਖੜੀਆ
ਨਵਦੀਪ ਦੀ ਮੰਮੀ ਕਹਿੰਦੀ —
ਨਵਦੀਪ ਮੈਂ ਤੇਰੇ ਵਿਆਹ ਤੇ ਇੱਕ ਪੇਟੀ ਸ਼ਰਾਬ ਪੀਣੀ ਸੀ , ਪਰ ਮੇਰਾ ਸੁਪਨਾ ਪੂਰਾ ਨਹੀਂ ਹੋਣਾ ,
ਵੇਖ ਕਿਵੇਂ ਜੱਫੀਆਂ ਪਾਕੇ ਮਿਲਦਿਆ ,,
ਗੁਰਮੀਤ , ਨਵਦੀਪ ਕੋਲ ਆਕੇ , ਨਵਦੀਪ ਦੀ ਮੰਮੀ ਨੂੰ ਕਹਿੰਦੀ —
ਭੈਣ ਜੀ ਹੋਣ ਤਾਂ ਗੁੱਸਾ ਛੱਡ ਦਿਓ , ਹੋਣ ਤਾਂ ਆਪਾਂ ਕੁੜਮ ਬਣ ਗਏ ,,
ਨਵਦੀਪ ਦੀ ਮੰਮੀ ਉੱਠ ਕੇ ਕਹਿੰਦੀ —
ਭੈਣ ਜੀ ਮੇਰੀ ਬੇਟੀ ,ਹੋਣ ਤੋਹਾਡੀ ਧੀ ਹੈ ,ਇਸ ਦਾ ਖਿਆਲ ਰੱਖਿਓ , ਮੇਰਾ ਮੰਨ ਡਰਦਾ
ਸੀ ਕੀਤੇ ਮੇਰੀ ਬੇਟੀ ਇਸ ਮਾਹੋਲ ਵਿੱਚ ਤੰਗ ਨਾਂ ਹੋਵੇ , ਇਸ ਕਰਕੇ ਮੈਂ ਉੱਚਾ -ਨੀਵਾਂ ਬੋਲ ਗਈ ਮਾਫ ਕਰ ਦਿਓ ,,
ਰਿੰਕੂ ਦੀ ਮੰਮੀ —
ਕੋਈ ਗੱਲ ਨੀ ,ਮੈਂ ਵੀ ਇੱਕ ਮਾਂ , ਮੈਂ ਸੰਮਜ ਗਈ , ਪਰ ਹੋਣ ਸਾਨੂੰ ਖੁਸ਼ ਹੋਕੇ ਭੇਜੋ ,,
ਤੇ ਫੇਰ ਗੱਲ ਪੱਕੀ ਕਰਕੇ ਚਲੇ ਜਾਂਦਿਆ

scene,no. 60 ,ਰੀਤੂ ਦਾ ਘਰ , Int , time 8: 30 pm
ਰੀਤੂ ਆਵਦੇ ਘਰ ਹੈ ਬਾਹਰ ਹਰਪਾਲ , ਤੇ ਰੀਤੂ ਦੀ ਮੰਮੀ ਗੇਟ ਤੇ ਖੜੇ ਹੈ ਰੀਤੂ ਗੇਟ ਖੋਲਦੀਆ ,
ਹਰਪਾਲ ਅੰਦਰ ਸੋਫੇ ਤੇ ਬੈਠਦਾ , ਰੀਤੂ ਦੀ ਮੰਮੀ ਵੀ , ਰੀਤੂ ਪਿੱਛੇ ਆਹ ਰਹੀ ਹੈ
ਰੀਤੂ ਕਹਿੰਦੀ —
ਪਾਪਾ ਤੁਸੀਂ ਐਨੀ ਦੇਰ , ਕਿਥੇ ਲਾਕੇ ਆਏ , ਫੋਨ ਵੀ ਬੰਦ ,,
ਹਰਪਾਲ —
ਅਸੀਂ ਰਸਤੇ ਵਿੱਚ ਤੇਰੇ ਅੰਕਲ ਕੋਲੇ ਰੁੱਕ ਗਏ ਸੀ , ਇਸ ਕਰਕੇ ਲੇਟ ਹੋ ਗਏ ,,
ਰੀਤੂ ਪਾਣੀ ਫੜਾਕੇ ਕਹਿੰਦੀ —
ਪਾਪਾ ਤੁਸੀਂ ਰਿੰਕੂ ਦੇ ਘਰ ਗਏ ਸੀ , ਜਾਂ ਅੰਕਲ ਕੋਲੋਂ ਹੀ ਆਹ ਗਏ ,,
ਮੰਮੀ —
ਨਹੀਂ ਪੁੱਤਰ ਅਸੀਂ ਤੇਰੇ ਕਹੇ ਅਨੁਸਾਰ ਕਰ ਆਏ , ਅੱਗੇ ਉਹ ਕੀ ਕਹਿਣਗੇ ਉਹ ਹੋਣ ਫੋਨ ਤੇ ਗੱਲ ਕਰ ਕੇ ਪੁੱਛਦਿਆਂ ,,
ਹਰਪਾਲ —
ਨਾਲੇ ਰੀਤੂ ਸਾਰਾ ਪਰਿਵਾਰ ਰਾਜੀ ਸੀ , ਫਿਰ ਵੀ ਕਹਿੰਦੇ ਸੀ ਮੁੰਡੇ ਨੂੰ ਪੁੱਛਾਂਗੇ , ਕੇ ਤੂੰ ਮੁੰਡੇ ਨੂੰ ਦੱਸਿਆ ਹੀ ਨੀਂ ,,
ਰੀਤੂ —
ਨਹੀਂ ਪਾਪਾ ਉਸ ਦਾ ਪਰਿਵਾਰ ਰਿੰਕੂ ਤੋਂ ਪੁੱਛੇ ਬਿਨਾਂ ਕੋਈ ਫੈਸਲਾ ਨਹੀਂ ਲੈਂਦਾ ,,
ਹਰਪਾਲ —
ਅੱਛਾ -ਅੱਛਾ ਘਰ ਦਾ ਆਗੂ ਵਿਆਹ ਤੋਂ ਪਹਿਲਾਂ ਹੀ ਬਣਾ ਰੱਖਿਆ ,,
ਰੀਤੂ —
ਪਾਪਾ ਤੁਸੀਂ ਜਲਦੀ ਫੋਨ ਲਾਓ ਨਾਂ ਬਾਕੀ ਗੱਲਾਂ ਬਾਦ ਵਿੱਚ ਕਰਾਂਗੇ ,,
ਹਰਪਾਲ ਸ਼ਿੰਗਾਰੇ ਦਾ ਨੰਬਰ ਲਾਉਂਦਾ
scene.no. 61, ਰੋੜ ਤੇ , ਗੱਡੀ ਵਿੱਚ , time 8:50 pm
ਸ਼ਿੰਗਾਰਾ ,ਰਿੰਕੂ, ਹਰਨੇਕ , ਰਿੰਕੂ ਦੀ ਮੰਮੀ ਆਵਦੀ ਗੱਡੀ ਵਿੱਚ ਘਰ ਵਲ ਜਾਹ ਰਹਿ ਆ , ਰਿੰਕੂ ਗੱਡੀਂ ਚਲਾ ਰਿਆ
,ਸ਼ਿੰਗਾਰੇ ਦੇ ਜੇਬ ਵਿੱਚ ਫੋਨ ਵੱਜ ਰਿਆ , ਸ਼ਿੰਗਾਰਾ ਫੋਨ ਚੱਕਦਾ
ਸ਼ਿੰਗਾਰਾ ਫੋਨ ਤੇ —
ਹੈਲੋ ਜੀ ਕੌਣ ,,
ਹਰਪਾਲ ਫੋਨ ਤੇ —
ਸ਼ਿੰਗਾਰਾ ਜੀ ਮੈਂ ਹਰਪਾਲ ਬੋਲ ਰਿਆਂ ! ਮੁੰਡਾ ਆਹ ਗਿਆ ਘਰ ,,
ਸ਼ਿੰਗਾਰਾ —
ਮਾਫੀ ਯਾਰ ਹਰਪਾਲ , ਮੁੰਡਾ ਵਿਆ ਲਈ ਕੀ ਮੰਨਣਾ ਸੀ ,ਅਜ – ਕੱਲ੍ਹ ਤੈਨੂੰ ਪਤਾ ਜਵਾਕ ਮਾਂ
ਪਿਓ ਦੀ ਨਹੀਂ ਮੰਨਦੇ ,ਇਸ ਲਈ ਮੈਂ ਤਾਂ ਅੱਜ ਹੀ ਰਿੰਕੂ ਦਾ ਰਿਸ਼ਤਾ , ਉਸ ਦੀ ਪਸੰਦ ਨਾਲ ਪੱਕਾ ਕਰਕੇ ਆਇਆਂ , ਤੁਸੀਂ ਨਾਂ ਹੀ ਸੰਮਜੋ ,,
scene.no. 62, ਰੀਤੂ ਦਾ ਘਰ , int ,
ਹਰਪਾਲ ਗੁੱਸੇ ਨਾਲ ਫੋਨ ਕੱਟ ਦਿੰਦਾ , ਹਰਪਾਲ ਦਾ ਚਿਹਰਾ ਦੇਖ ਰੀਤੂ ਦੀ ਮੰਮੀ ਕਹਿੰਦੀ —
ਕੀ ਕਿਆ ਓਹਨਾ ਨੇਂ ,,
ਹਰਪਾਲ ਗੁੱਸੇ ਵਿੱਚ —
ਕਹਿਣਾ ਕੀਆ ! ਕਹਿੰਦੇ ਅਸੀਂ ਅੱਜ ਹੀ , ਮੁੰਡੇ ਦੀ ਪਸੰਦ ਨਾਲ ਰਿਸ਼ਤਾ ਪੱਕਾ ਕਰਕੇ ਆਇਆਂ ,,
ਮੰਮੀ ਰੀਤੂ ਨੂੰ ਕਹਿੰਦੀ —
ਰੀਤੂ ਏ ਸਬ ਕੀ ਹੈ , ਤੂੰ ਸਾਨੂੰ ਕਿਆ ਸੀ ਵੀ ਮੁੰਡਾ ਮੇਰੇ ਨਾਲ ਸ਼ਾਦੀ ਕਰਨਾਂ ਚਾਓਂਦਾ ,,
ਰੀਤੂ ਬਿਲਕੁਲ ਚੁੱਪ ਖੜੀ ਹੈ , ਹਰਪਾਲ ਕਹਿੰਦਾ —
ਸ਼ਿੰਗਾਰਿਆ ਰਿਸ਼ਤਾ ਜੇ ਮੇਰੇ ਨਾਲ ਨਹੀਂ ਜੋੜਿਆ ਤਾਂ ਮੈਂ ਜੋੜਨ ਤੈਨੂੰ ਹੋਰ ਕੀਤੇ ਵੀ ਨਹੀਂ ਦਿੰਦਾ ,
ਤੂੰ ਬਰਾਤ ਤਾਂ ਲਿਆ , ਮੈਂ ਵੇਖਦਾਂ ,,
ਰੀਤੂ —
ਨਹੀਂ ਪਾਪਾ , ਤੁਸੀਂ ਕੁਛ ਨੀਂ ਕਰਨਾਂ ,,
ਹਰਪਾਲ —
ਨਹੀਂ ਮੈਂ ਉਸ ਨੂੰ ਵੇਖੂੰਗਾ ਕਿਵੇਂ ਮੁੰਡਾ ਵਿਆਹ ਕੇ ਲਹਕੇ ਜਾਂਦਾ , ਨਾਲੇ ਸਾਡੇ ਵਿੱਚ ਕੀ ਕਮੀ ਸੀ ਜਿਹੜਾ
ਉਸ ਨੇ ਬਿਨਾਂ ਸੋਚੇ ਇਨਕਾਰ ਕਰ ਤਾ ,,
ਰੀਤੂ —
ਪਾਪਾ ਇੱਕ ਕਮੀ ਸੀ , ਤਾਹੀਂ ਤਾਂ ,,

scene.no.63,ਰਿੰਕੂ ਦਾ ਘਰ , Ext , time 7:00 pm
ਰਿੰਕੂ ਦੇ ਘਰ ਵਿਆ ਤੋਂ ਇੱਕ ਦਿਨ ਪਹਿਲਾਂ , ਕੋਈ ਦਾਰੂ ਪੀ ਰਿਆ, ਕੋਈ ਨੱਚ ਰਿਆ ,ਕੋਈ ਖਾਹ ਰਿਆ ,
ਰਿੰਕੂ ਕੋਲ ਨਵਦੀਪ ਦਾ ਫੋਨ ਆਓਂਦਾ ਰਿੰਕੂ ਫੋਨ ਜੇਬ ਚੋਂ ਕੱਡ ਕੇ ਕੰਨ ਨੂੰ ਲਾਓਂਦਾ
ਨਵਦੀਪ ਫੋਨ ਤੇ —
ਰਿੰਕੂ ਜੀ ਮੈਨੂੰ ਮਾਫ ਕਰਦੋ ,ਮੇਰਾ ਦਿਲ ਕੀਤਾ ਇਸ ਕਰਕੇ ਫੋਨ ਕੀਤਾ ,,
ਰਿੰਕੂ —
ਕੋਈ ਗੱਲ ਨੀਂ , ਤੂੰ ਫੋਨ ਨਾਂ ਕਰੇਂਗੀ ਤਾਂ ਹੋਰ ਕਾਓੰਣ ਕਰੂਗਾ ,,

                    ਨਵਦੀਪ[ --
      ਮੈਂ ਨਾਂ ਥੋਨੂੰ ਫੇਸਬੂਕ ਤੇ , ਹੀ ਵੇਖਿਆ ਸੀ , ਪਰ ਮੇਰਾ ਨਾਂ ਪੂਰਾ ਹੋਣ ਵਾਲਾ ਸੂਪਨਾਂ ਵੀ ਪੂਰਾ ਹੋ ਗਿਆ ,,
                          ਰਿੰਕੂ --
     ਸਾਨੂੰ ਕੇਹੜਾ ਪਤਾ ਸੀ ਵੀ ਸਾਨੂੰ ਵੀ ਕੋਈ ਯਾਦ ਕਰਦਾ ,ਮੈਨੂੰ ਤਾਂ ਕਈ ਵਾਰੀ ਲੱਗਦਾ ਸੀ ਵੀ ਸਾਡੇ ਅਸੂਲਾਂ ਤੇ     
      ਚੱਲਣ ਵਾਲਾ ਸਾਨੂੰ ਲੱਬਣਾਂ ਨੀਂ , ਪਰ ਤੈਨੂੰ ਇੱਕ ਸਿੰਪਲ ਜਾਹ ਪਸੰਦ ਕਿਵੇਂ ਆਇਆ ,,


                           ਨਵਦੀਪ --
                ਮੇਰੇ ਨਜਰ ਵਿੱਚ , ਸਿੰਪਲ ਨਹੀਂ , ਮੈਂ ਤਾਂ ਬੜੀ ਹੀ ਮੁਸ਼ਕਲ ਨਾਲ ਆਹਾ ਵੇਖ ਰਹੀਆਂ , ਮੈਨੂੰ ਤਾਂ
          ਯਕੀਨ ਨਹੀਂ ਹੋ ਰਿਆ , ਵੀ ਆਪਣੀ ਸ਼ਾਦੀ ਆ ,,
                               ਰਿੰਕੂ --
                  ਚੱਲ ਕੋਈ ਨੀਂ ਕੱਲ ਨੂੰ ਹੋਜੂਗਾ ,,

scene.no.64 , ਮੈਰੀਜ਼ ਪੈਲਸ , Ext , time 11:00 am
ਰਿੰਕੂ ਦੇ ਬਰਾਤ ਵਿੱਚ ਆਏ ਯਾਰ ਦੋਸਤ , ਦਾਦਾ ਤੇ ਸਵ ਪਰਿਵਾਰ ਵੀ ਨੱਚ ਰਿਆ , ਰੀਵਨ ਕੱਟਣ ਤੋਂ ਬਾਦ ,
ਅਨੰਦ ਕਾਰਜ ਵਾਸਤੇ ਬੈਠੇ ਆ , ਰੀਤੂ ਦਾ ਪਾਪਾ ਹਰਪਾਲ ਸਿੰਘ ਆਕੇ ਸ਼ਾਦੀ ਰੁਕਵਾ ਦਿੰਦਾ |

                  ਪਿੱਛੇ ਆਕੇ ਹਰਪਾਲ ਕਹਿੰਦਾ --
                    ਏ ਵਿਆਹ ਨਹੀਂ ਹੋ ਸਕਦਾ ,,
               ਸਾਰੇ ਇੱਕ ਦਮ ਚੁੱਪ ਹੋ ਗਏ , ਜਗਤਾਰ ਖੜਾ ਹੋਕੇ ਕਹਿੰਦਾ --
                            ਕਿਉਂ ਨਹੀਂ ਹੋ ਸਕਦਾ ,,
                               ਹਰਪਾਲ--
                       ਕਿਉਂ ਕੀ ਏ ਮੂੰਡਾ ਮੇਰੀ ਬੇਟੀ ਨਾਲ ਵਿਆਇਆ ,, 
 ਨਵਦੀਪ ਰਿੰਕੂ ਵਲ ਵੇਖਦੀਆ , ਰਿੰਕੂ ਸਿਰ ਹਿਲਾਉਂਦਾ , ਵੀ ਨਹੀਂ , ਜਗਤਾਰ ਸ਼ਿੰਗਾਰੇ ਵੱਲ ਵੇਖ ਕੇ ਕਹਿੰਦਾ --
                        ਯਾਰ ਸ਼ਿੰਗਾਰੇ ਏ ਕੀ ਹੋ ਰਿਆ ,,
                            ਸ਼ਿੰਗਾਰਾ --

ਯਾਰ ਮੈਨੂੰ ਤਾਂ ਆਪ ਨੀਂ ਸੰਮਜ ਆਉਂਦੀ , ਵੀ ਏ ਕਈ ਕੀ ਜਾਂਦਾ , ਬੱਚਿਆਂ ਦਾ ਰਿਸ਼ੱਤਾ ਵੇਖਣ ਬੰਦਾ ਕਿੱਥੇ – ਕਿੱਥੇ
ਨੀਂ ਜਾਂਦਾ ਸਾਰਿਆਂ ਨਾਲ ਕੋਈ ਵਿਆਹ ਤਾਂ ਨੀਂ ਹੋ ਜਾਂਦਾ ,,
ਹਰਪਾਲ —
ਹੋਣ ਤਾਂ ਤੁਸੀਂ ਕੁਛ ਵੀ ਕਹੋਂਗੇ , ਪਹਿਲਾਂ ਮੇਰੇ ਨਾਲ ਫੈਸਲਾ ਕਰੋ ,,
ਸ਼ਿੰਗਾਰਾ ਗੁੱਸੇ ਨਾਲ ਕਹਿੰਦਾ —
ਕਮਾਲ ਹੈ ,ਯਾਰ ਘਰ ਦੀ ਇਜ਼ਤ ਨੂੰ ਵਿਆਹ ਵਿੱਚ ਹੀ ਬਿਖੇਰਨਾਂ ਸੀ ,,
ਤੇ ਨਵਦੀਪ ਦੀ ਮੰਮੀ ਨਵਦੀਪ ਨੂੰ ਰਿੰਕੂ ਨਾਲੋਂ ਉਠਾ ਕੇ ਲਹ ਜਾਂਦੀਆਂ , ਨਾਲੇ ਕਹਿੰਦੀ ਜਾਂਦੀ ਆ —
ਅਸੀਂ ਨੀਂ ਆਵਦੀ ਧੀ ਦਹਾਜੂਆਂ ਦੇ ਟੋਰਨੀਂ ,,
ਨਵਦੀਪ ਆਵਦੀ ਮੰਮੀ ਨੂੰ ਰੋਕ ਕੇ ਕਹਿੰਦੀ —
ਮੰਮੀ ਇਸ ਤਰ੍ਹਾਂ ਨਹੀਂ ਆਂ ,,
ਤੇ ਰਿੰਕੂ ਆਵਦੇ ਸਿਹਰੇ ਲਾਹਕੇ ਬਾਹਰ ਚਲਾ ਜਾਂਦਾ ,ਜਗਤਾਰ ਹਰਪਾਲ ਨੂੰ ਕਹਿੰਦਾ —
ਥੋਡੇ ਕੋਲੇ ਕੀ ਸਬੂਤ ਹੈ , ਵੀ ਥੋਡੀ ਕੁੜੀ ਰਿੰਕੂ ਨਾਲ ਵਿਆਈ ਆ ,,
ਨਵਦੀਪ ਦੀ ਮੰਮੀ ਨਵਦੀਪ ਨੂੰ ਇੱਕ ਕਮਰੇ ਵਿੱਚ ਬੈਠਾ ਕੇ ਬਾਹਰ ਆਕੇ ਕਹਿੰਦੀ –
ਕੁੜੀ ਦਾ ਪਿਓ ਤਾਂ ਕਹੀ ਜਾਂਦਾ , ਹੋਰ ਸਬੂਤ ਕੀ ਚਾਹੀਦਾ ,,
ਅਚਾਨਕ ਰੀਤੂ ਆਕੇ ਕਹਿੰਦੀ
ਸਬੂਤ ਹੈ ,,
ਸਾਰੇ ਰੀਤੂ ਵੱਲ ਵੇਖਦਿਆ, ਰੀਤੂ ਕਹਿੰਦੀ —
ਸਾਡੀ ਵੇਖ ਵਖਾਈ ਹੋਈ ਸੀ , ਨਾਂ ਕੇ ਸ਼ਾਦੀ , ਪਰ ਮੇਰਾ ਪਾਪਾ , ਮਨਾਂ ਕਰਨ ਦੀ ਸੱਜਾ ਦੇਣ ਆਇਆ ਸੀ
, ਆਵਦੀ ਜਗ੍ਹਾ ਤੇ ਮੇਰਾ ਪਾਪਾ ਵੀ ਸਹੀ ਆ , ਕਿਉਂ ਕੀ ਆਵਦੀ ਧੀ ਨੂੰ ਇੱਕ ਖੁਸ਼ੀ ਨਾਂ ਦੇ ਸਕਿਆ , ਪਰ ਰਿੰਕੂ ਵੀ
ਆਵਦੀ ਜਗ੍ਹਾ ਤੇ ਸਹੀ ਆ , ਇਸ ਲਈ ਮੇਰੇ ਨਾਲ ਰਿੰਕੂ ਦੀ ਸ਼ਾਦੀ ਨਹੀਂ ਹੋਈ ,,
ਨਵਦੀਪ ਨੂੰ ਸਬੱ ਸੁਣ ਜਾਂਦਾ ,ਜਲਦੀ ਬਾਹਰ ਆਕੇ ਉਦਾਸ ਜੇ ਅਨੂੰ ਨੂੰ ਕਹਿੰਦੀ —
ਅਨੂੰ ਰਿੰਕੂ ਕੀਦਰ ਗਿਆ , ਮੈਨੂੰ ਬੜਾ ਡਰ ਲੱਗ ਰਿਆ , ਕਿਤੇ ਰਿੰਕੂ ਗੁੱਸੇ ਵਿੱਚ ਕੁੱਛ ਗਲਤ ਨਾਂ ਕਰ ਲਵੇ ,,

                   ਚਾਰੇ ਪਾਸੇ ਚੁੱਪ ਹੈ ,
                    ਰੀਤੂ ਨਵਦੀਪ ਨੂੰ ਕਹਿੰਦੀ 

ਤੂੰ ਕਿਸਮਤ ਵਾਲੀ ਆਂ , ਜਿਸ ਨੇਂ ਰਿੰਕੂ ਨੂੰ ਪਾਹ ਲਿਆ, ਅਸੀਂ ਬਦਕਿਸਮਤ ਪਾਕੇ ਗਵਾ ਲਿਆ , ਤੂੰ ਜਲਦੀ ਜਾਹ
ਕੀਤੇ ਮੇਰੇ ਵਾਲੀ ਗੱਲ ਨਾਂ ਹੋ ਜਾਵੇ ,
ਰੀਤੂ ਚਲੀ ਜਾਂਦੀਆ , ਅਨੂੰ ,ਰਾਜਵੀਰ , ਨਵਦੀਪ ਜਲਦੀ ਗੱਡੀ ਲੈ ਕੇ ਜਾਂਦਿਆ |

scene.no.65, ਰੋੜ ਤੇ ,
ਨਵਦੀਪ , ਅਨੂੰ , ਰਾਜਵੀਰ , ਗੱਡੀ ਵਿੱਚ ਜਾਂਦੇ ਏਧਰ -ਓਦਰ ਵੇਖ ਰਹਿ ਆ ਪਰ ਰਿੰਕੂ ਨਜਰ ਨਹੀਂ ਆਓਂਦਾ ,
ਅਨੂੰ ਇੱਕ ਦੰਮ ਕਹਿੰਦੀ —
ਹਾਂ ਰਿੰਕੂ ਜਦੋਂ ਗੁੱਸੇ ਹੂੰਦਾ , ਉਹ , ਗੁਰੂ ਘਰ ਜਾਂਦਾ ਹੂੰਦਾ ,,
ਰਾਜਵੀਰ —
ਹਾਂ ਚਲੋ ਗੁਰੂ ਘਰ ,,
scene.no.66 , ਗੁਰੂ ਘਰ ,
ਨਵਦੀਪ, ਰਾਜਵੀਰ ,ਅਨੂੰ ,ਗੁਰੂ ਘਰ ਵਿੱਚ ਵੜਦਿਆ , ਏਧਰ ਓਦਰ ਵੇਖਦਿਆ ,ਪਰ ਰਿੰਕੂ ਨਹੀਂ ਨਜਰ ਆਓਂਦਾ ,
ਨਵਦੀਪ ਬਿਲਕੁਲ ਉਦਾਸ , ਅਨੂੰ ਨੂੰ ਇੱਕ ਦੰਮ ਰਿੰਕੂ ਨਜਰ ਆਓਂਦਾ ,
ਅਨੂੰ —
ਰਿੰਕੂ ਜੀ ,,
ਨਵਦੀਪ ਰਿੰਕੂ ਦਾ ਨਾਂਮ ਸੁਣਕੇ ਜਲਦੀ ਪਿੱਛੇ ਵੇਖਦੀਆ ,ਰਿੰਕੂ ਅੱਗੇ ਉਦਾਸ ਜਾਹ ਬੈਠਾ ਨਵਦੀਪ ਭੱਜਕੇ
ਜਾਕੇ ਰਿੰਕੂ ਦੇ ਗੱਲ ਲੱਗ ਕੇ ਰੋਂਦੀ ਹੋਈ ਕਹਿੰਦੀ —
ਤੂੰ ਤਾਂ ਛੱਡ ਕੇ ਆਹ ਗਿਆ ,ਤੈਨੂੰ ਪਤਾ ਮੈਂ ਤਾਂ ਮਰ ਹੀ ਗਈ ਸੀ ,,
ਰਿੰਕੂ ਠੰਡੀ ਅਵਾਜ ਨਾਲ ਕਹਿੰਦਾ —
ਇਸ ਦੁਨੀਆਂ ਤੇ ਜੇ ਕੋਈ ਆਪਣੀ ਮਰਜੀ ਕਰਦਾ ਹੋਵੇ ਤਾਂ , ਉਸ ਦਾ ਲੋਕ ਨਜਾਇਜ ਫਾਇਦਾ ਚੱਕ ਲੈਂਦਿਆ ,,
ਨਵਦੀਪ —
ਹੋਣ ਵਾਦਾ ਕਰ ਵੀ ਦਵਾਰਾ ਮੈਨੂੰ ਇਸ ਤਰ੍ਹਾਂ ਛੱਡ ਕੇ ਨਹੀਂ ਜਾਏਂਗਾ ,,
ਰਿੰਕੂ ਨਵਦੀਪ ਨੂੰ ਆਵਦੇ ਸਾਂਮਣੇ ਕਰਕੇ ਕਹਿੰਦਾ —
ਤੇਰੇ ਵਰਗੀ ਮਸੂਮੀਅਤ ਨੂੰ ਛੱਡਿਆ ਵੀ ਨੀਂ ਜਾਂਦਾ ,,

                     ਨਾਲੇ ਨਵਦੀਪ ਦੀਆਂ ਅੱਖਾਂ ਪੁੰਜ ਰਿਆ 
                      ਨਵਦੀਪ --
                 ਹੋਣ ਤਾਂ ਆਪਣੇ ਨੰਦ ਹੋ ਜਾਂਣਗੇ 
               ਰਾਜਵੀਰ ਕੋਲ ਆਕੇ ਕਹਿੰਦਾ --
               ਕਿਉਂ ਨੀਂ ਨੰਦ ਤਾਂ ਹੋਣਗੇ ! ਚੱਲੋ ਸਾਰੇ ਆਪਣੀ ਵੇਟ ਕਰ ਰਹਿ ਆ  ,,
                  ਰਿੰਕੂ ਕਹਿੰਦਾ --
                   ਚਲੋ ਫੇਰ ,,
            ਤੇ ਰਿੰਕੂ ਨਵਦੀਪ ਨੂੰ ਆਪਣੀਂ ਬਾਂਹ ਥੱਲੇ ਲਹਕੇ ਤੁਰਦਾ , 
             film  and

name maneep singh

Leave a Comment

Connect withJoin Us on WhatsApp