Notification

ਮੇਰਾ ਇੱਕ ਸੁਫਨਾ ਪਾਰਟ 7-ਮੰਦੀਪ ਸਿੰਘ

SCENE.NO.30 [ ਕਾਲੇਜ ਵਿੱਚ ] DAY [ EXT ]
TIME 9: 00 AM
ਰਿੰਕੂ ਏਧਰ ਓਦਰ ਵੇਖਦਾ ਕੋਲੇਜ ਵਿੱਚ ਵੜਦਾ , ਅਚਾਨਕ ਅਨੂੰ ਨਜਰ ਆਉਂਦੀਆ , ਅਨੂੰ ਨਾਲ ਨਵਦੀਪ ਵੀ ਹੈ
ਰਿੰਕੂ ਕੋਲ ਜਾਂਦਾ , ਨਵਦੀਪ ਰਿੰਕੂ ਨੂੰ ਏਹਨਾਂ ਕਰੀਬ ਤੋਂ ਵੇਖ ਕੇ , ਬਿਲਕੁਲ ਚੁੱਪ ਹੈ|
ਰਿੰਕੂ ਅਨੂੰ ਨੂੰ ਕਹਿੰਦਾ —
ਰੀਤੂ ਨੂੰ ਨਹੀਂ ਵੇਖਿਆ ,,
ਅਨੂੰ —
ਕੀ ਗੱਲ ਰਿੰਕੂ ਜੀ ਕੀ ਚੱਕਰ ਹੈ ,,
ਰਿੰਕੂ —
ਬੱਸ ਜੀਨਾਂ ਪੁੱਛਿਆ ,,
ਅਨੂੰ —
ਸੋਰੀ , ਹਾਂ ਰਿੰਕੂ ਜੀ , ਏ ਨਵਦੀਪ ਕਨੈਡਾ ਤੋਂ ਪੰਜਾਬ ਵੇਖਣ ਆਈਆ ,,
ਰਿੰਕੂ —
ਜੀ ਆਇਆਂ ਨੂੰ ,,
ਤੇ ਰਿੰਕੂ ਚਲਾ ਜਾਂਦਾ
ਅਨੂੰ —
ਲਗਦਾ ਰੀਤੂ ਦੀ ,ਕਲਾਸ ਲਾਊਗਾ

scene.no 31 [ ਪਾਰਕ ] Ext time 9: 10 am
ਰਿੰਕੂ ਨੂੰ ਰੀਤੂ ਨਜਰ ਆਉਂਦੀਆ ਏਧਰ ਰੀਤੂ ਵੀ ਰਿੰਕੂ ਦੀ ਵੇਟ ਹੀ ਕਰ ਰਹੀ ਸੀ , ਕੋਲ ਆਕੇ
ਰਿੰਕੂ ਕਹਿੰਦਾ —
ਮੈਂ ਤੈਨੂੰ ਕਦੋਂ ਦਾ ਲੱਬਦਾ ਫਿਰਦਾਂ ,,
ਰੀਤੂ —
ਮੈਂ ! ਵੀ ,,
ਰਿੰਕੂ
ਇਸ ਦਾ ਮਤਲਬ ਵੀ ਤੂਸੀਂ ਸਾਡੇ ਅਸੂਲ ਮੰਨ ਲਏ ,,
ਰੀਤੂ —
ਬਿਲਕੁਲ ! ਪਰ ਥੋਨੂੰ ਵੀ ਮੇਰਾ ਇੱਕ ਵਾਰ ਕਹਿਣਾਂ ਮੰਨਣਾ ਪਊਗੀ ,,
ਰਿੰਕੂ —
ਕੁੜੀਆਂ ਵਿੱਚ ਸਵ ਕੁਸ਼ ਸਹੀ ਹੂੰਦਾ, ਇੱਕ ਹੀ ਕੰਮੀ ਹੂੰਦੀਆਂ , ਜਿਹੜਾ ਗੱਲਾਂ ਮਨਾਉਣ ਲੱਗ ਜਾਂਦੀਆਂ ,ਦੱਸ ਕੀ ਗੱਲ ਹੈ
ਜੇ ਤੂੰ ਮੇਰੇ ਨਾਲ ਚੱਲਣ ਦਾ ਫੈਸਲਾ ਕੀਤਾ , ਮੇਰਾ ਵੀ ਇੱਕ ਗੱਲ ਮਨੰਣ ਦਾ ਫਰਜ ਬਣਦਾ ,,
ਰੀਤੂ —
ਤੂਸੀਂ ਕੱਲ ਨੂੰ ਆਵਦੀ ਲੁੱਕ ਚੇਂਜ ਕਰਨੀਆਂ ,,
ਰਿੰਕੂ —
ਇੱਕ ਸ਼ਰਤ ਤੇ ਤੋਸੀਂ ਵੀ ਕੱਲ ਨੂੰ ਪੰਜਾਬੀ ਸੂਟ ਪਾਕੇ ਆਉਣਾਂ ,ਚੰਗਾ ਮੈਂ ਚੱਲਦਾਂ ,ਤੈਨੂੰ ਮੇਰਾ ਪਤਾ ਮੈਂ ਇਸ ਤਰ੍ਹਾਂ ਗੱਲਾਂ ਨਹੀਂ ਕਰਦਾ ,ਬਾਕੀ ਕੱਲ ਵੇਖਾਂਗੇ ,,
ਡਾਲੀ ਵੀ ਵੇਖ ਲਹਿੰਦਾ , ਰੀਤੂ ਚਲੀ ਜਾਂਦੀਆ ,
ਡਾਲੀ ਅਵਾਜ ਮਾਰਦਾ —
ਰਿੰਕੂ ਏਧਰ ਆਹ ! ਚਲੋ ਅੱਜ ਇੱਕ ਕੰਮ ਤਾਂ ਮੇਰੇ ਕਹਣੈ ਤੇ ਕੀਤਾ , ਬਾਕੀ ਕਰਦਾ ਤਾਂ ਹੋਰ ਵੀ ਬਓਤ ਸੀ ,,
ਰਿੰਕੂ ਕੋਲ ਆਕੇ ਕਹਿੰਦਾ —
ਸਰ ਤੁਸੀਂ ਕੱਲ ਵਾਵਾ ਸੰਮਜਾਇਆ , ਇਸ ਕਰਕੇ ਮੈਂ ਆਵਦਾ ਫੈਸਲਾ ਬਦਲਤਾ , ਬਾਕੀ ਸਾਡੇ ਸਤਕਾਰ ਯੋਗ ਗੁਰੂਆਂ ਦਾ ਦਿਲ ਥੋੜੀ ਤੋੜਨਾਂ ,,
ਡਾਲੀ —
ਪਰ ਰਿੰਕੂ ਤੇਰੇ ਤੇ ਕੁੜੀ ਨੇਂ ਕੇਹੜਾ ਮੰਤਰ ਪੜ੍ਹਿਆ ਮੈਂ ਤਾਂ ਆਪ ਸਿੱਖਣਾ ,,
ਰਿੰਕੂ —

                         ਉਹ ਕਿਵੇਂ ਸਰ ,,
                     ਡਾਲੀ ਰਿੰਕੂ ਦੇ ਕੰਨ ਵਿੱਚ ਕਹਿੰਦਾ --
                    ਥੋਡੀ ਮੈਡਮ ਤੇ ਚਲਾਉਣਾ ,ਓਵੀ ਨੀਂ ਮੰਨਦੀ ,,
                         ਰਿੰਕੂ ਹੱਸਦਾ --

ਸਰ ਮੈਂ ਤਾਂ ਸੋਚਿਆ , ਮੁੰਡਿਆਂ ਵਿੱਚ ਹੀ ਏ ਗੁਣ ਹੂੰਦਾ ,ਪਰ ਸਾਡੇ ਤਾਂ ਗੁਰੂ ਵੀ ਠਰਕੀਆ ! ਨਾਲੇ ਸਰ ਤੂਸੀਂ ਤਾਂ ਸ਼ਾਦੀ ਸ਼ੂਦਾ ਹੋਂ ,,
ਡਾਲੀ —
ਸਾਲੀ ਏਹੀ ਤਾਂ ਕੰਫਊਜਨ ਹੈ ! ਓਹੀ ਤਾਂ ਮੰਨਦੀ ਨੀਂ ,,

   scene.no. 32  [ਕਾਲੇਜ ]  Ext  [ day] time 9:20 am 
   ਸਵੀਟੀ ਪਾਰਕ ਵਿੱਚ ਖੜੀ ਅੰਨਜੋਤ  ਨਾਲ ਗੱਲ ਕਰ ਰਹੀਆ ,
                         ਸਵੀਟੀ ਫੋਨ ਤੇ --
                       ਅੰਨਜੋਤ ਆਇਆ ਨੀਂ ,, 
                          ਅੰਨਜੋਤ--
          ਅੱਜ ਮੈਂ ਮੇਰੇ ਦਾਦਾ ਜੀ ਨਾਲ ਕੋਈ ਕੰਮ ਗਿਆ ਸੀ , ਕੀ ਗੱਲ ,,
                          ਸਵੀਟੀ --
                     ਜਿਹੜਾ ਪਲੈਨ ਸੋਚਿਆ ਸੀ ,ਉਹ ਕਾਮਯਾਬ ਹੋ ਗਿਆ ,,
                             ਅਨੁਜੋਤ --
                     ਮੈਨੂੰ ਪਤਾ ਲੱਗ ਗਿਆ , ਮੈਂ ਠਹਿਰ ਕੇ ਗੱਲ ਕਰਦਾਂ ,,
               ਏਧਰ ਰੀਤੂ ਨੂੰ ਸਵੀਟੀ ਨਜਰ ਆਉਂਦੀਆ 
                        ਰੀਤੂ ਕੋਲ ਆਕੇ ਕਹਿੰਦੀ --
                 ਲਓ ਜੀ ਆਪਾਂ ਤਾਂ ਆਵਦਾ ਕੰਮ ਕਰਤਾ ,,
                             ਸਵੀਟੀ --
                  ਮੈਂ ਤੈਨੂੰ ਕਿਆ ਸੀ ਨਾਂ , ਤੂੰ ਕਰ ਸਕਦੀਆਂ ,,
                            ਰੀਤੂ --
                   ਤੂੰ ਵੇਖੀ ਚੱਲ ਮੈਂ ਰਿੰਕੂ ਨੂੰ ,ਬਦਲਾਦੂੰਗੀ ,,
                 ਏਧਰ ਕਈ ਕੁੜੀਆਂ ਖੜੀਆਂ , ਇੱਕ ਕਹਿੰਦੀ --
              ਰਿੰਕੂ ਕੋਈ ਮੋਂਮ ਨੀਂ , ਜਿਹੜਾ ਤੂੰ ਮਰਜੀ ਨਾਲ ਢਾਲ ਲਵੇਂਗੀ ,,
                              ਰੀਤੂ --
                      ਤੂਸੀਂ ਵੇਖਦੇ ਚੱਲੋ ਮੈਂ ਕੀ ਕਰਦੀ ,,
                  ਰੀਤੂ ਗਰਦਣ ਜੀ ਘਮਾਕੇ ਚਲੀ ਜਾਂਦੀਆਂ |
ਏਧਰ ਅਨੂੰ ਕੋਲੇ ਜਸਵੰਤ ਦਾ ਫੋਨ ਆਓਂਦਾ , ਅਨੂੰ ਫੋਨ ਚੱਕਦੀਆ  |
                        ਅਨੂੰ ਫੋਨ ਤੇ --
                   ਹਾਂਜੀ ਪਾਪਾ ਕਿਵੇਂ ਫੋਂਨ ਕੀਤਾ,,
                           ਜਸਵੰਤ --
       ਪੂਤਰ ਤੇਰੇ ਅੰਕਲ ਨੇ ਕੁੱਛ ਦੀਨਾਂ ਲਈ ਘਰ ਲਿਆ , ਤੂਸੀਂ ਇਸ ਪਤੇ ਤੇ ਆਜੋ ,,
                           ਅਨੂੰ --
                         OK ਪਾਪਾ ,, 

scene.no . 33 [ ਜਗਤਾਰ ਦਾ ਨਵਾਂ ਘਰ ] evening  [ Int ]           time 5: 00pm 
 ਅੱਗੇ ਜਗਤਾਰ ,ਜਸਵੰਤ ਬੈਠਿਆ , ਅਨੂੰ ,ਨਵਦੀਪ ਵੀ ਓਥੇ ਪਓਂਚ ਜਾਂਦੀਆਂ |
                 ਨਵਦੀਪ ਕੋਲ ਆਕੇ ਕਹਿੰਦੀ _
                ਪਾਪਾ ਖਰੀਦ ਲਿਆ ਤੂਸੀਂ , ਬੀਊਟੀਫੁੱਲ ,,
                        ਜਗਤਾਰ --
 ਬੇਟਾ ਖਰੀਦਣ ਨੂੰ ਕੀਆ ਪਰ ਆਪਾਂ , ਤਾਂ ਕੁਛ ਦਿਨ ਬਾਦ ਚਲੇ ਜਾਵਾਂਗੇ , ਇਸ ਕਰਕੇ ਕਿਰਾਏ ਤੇ ਹੈ ,,
         ਨਵਦੀਪ ਨਾਲ ਹੀ ਸੋਫੇ ਤੇ ਬੈਠ ਜਾਂਦੀਆ , ਤੇ ਖਾਮੋਸ਼ ਹੈ |
                       ਜਗਤਾਰ -- 
              ਕਿਵੇਂ ਨਵਦੀਪ ਤੂੰ ਤਾਂ ਖਾਮੋਸ਼ ਜੇ ਹੋ ਗਈ ,,  
  ਏਧਰ ਨਵਦੀਪ ਦੀ ਮੰਮੀ ਚਾਹ ਲਹ ਕੇ ਆਹ ਗਈ ਆ , ਜਗਤਾਰ ਅਨੂੰ ਨੂੰ ਬੈਠਣ ਵਾਸਤੇ ਕਹਿੰਦਾ |
                         ਅਨੂੰ ਖੜੀ ਹੀ ਕਹਿੰਦੀ --
           ਅੰਕਲ ਜੀ ਮੈਂ ਜਲਦੀ ਜਾਂਣਾ , ਘਰ ਮੇਰੀ ਇੱਕ ਸਹੇਲੀ ਆਉਣ ਵਾਲੀ ਆ,,
                        ਨਵਦੀਪ --
             ਅਨੂੰ ਤੂੰ ਕੱਲ ਏਧਰ ਹੀ ਆਹ ਜਾਈਂ 
                        ਅਨੂੰ --
                  ਠੀਕ ਮੈਂ ਆਜੂੰਗੀ ,,
                       ਜਗਤਾਰ --
   ਪਰ ਨਵਦੀਪ ਮੈਂ ਤਾਂ ਮੇਰੇ ਦੋਸਤ ਕੋਲੇ ਜਾਣ ਦਾ ਪਲੈਨ ਬਣਾਇਆ ! ਕਾਲੇਜ ਹਲੇ ਘੁੰਮਿਆਂ  ਨੀਂ , ਹੋਰ ਵੀ ਕੋਈ ਚੀਜ ਦੇਖਲਾ ,,
                               ਨਵਦੀਪ --

ਪਾਪਾ ਮੈਂਨੂੰ ਅਨੂੰ ਦਾ ਕੋਲਜ ਬੜਾ ਚੰਗਾ ਲੱਗਦਾ , ਤੂਸੀਂ ਜਾਓ ਮੈਂ ਅਨੂੰ ਨਾਲ ਹੀ ਜਾਊਂਗੀ ,,
ਅਨੂੰ —
ਠੀਕ ਅੰਕਲ ਮੈਂ ਜਾਵਾਂ ,,
ਰਾਣੀ —
ਬੇਟਾ ਚਾਹ ਪਣੀ ਤਾ ਪੀਣਾ ਸੀ ,,
ਅਨੂੰ —
ਬੱਸ ਅੰਟੀ ਜੀ ,,
ਜਸਵੰਤ —
ਠੀਕ ਜਗਤਾਰ ਜੀ ਮੈਂ ਵੀ ਚੱਲਦਾਂ , ਕੱਲ ਆਊਂਗਾ ,,
ਜਗਤਾਰ —
ਚੰਗਾ ਜੀ ਜਾਣਾ ਹੀ ਪਊਗਾ ,,
ਜਸਵੰਤ ਦੇ ਜਾਣ ਤੋਂ ਬਾਦ , ਨਵਦੀਪ ਦੀ ਮੰਮੀ ਕਹਿੰਦੀ —
ਨਵਦੀਪ ਰੋਜ- ਰੋਜ ਕੋਲੇਜ ਕਿਉਂ , ਆਪਾਂ ਘਰ ਵੀ ਜਾਣਾਂ ਵਾਪਿਸ , ਜੇ ਕੁਛ ਵੇਖਣਾ ਤਾਂ ਵੇਖ ਲੈ ,,
ਨਵਦੀਪ ਢਿੱਲਾ ਲਾ ਜਾਹ ਮੂੰਹ ਕਰਕੇ ਅੰਦਰ ਚਲੀ ਜਾਂਦੀ ਆ
scene.no 34 [ ਨਵਦੀਪ ਦਾ ਕਮਰਾ ] evning [ time 5: 20 pm
ਨਵਦੀਪ ਨਵੇਂ ਘਰ ਦੇ ਕਿਸੇ ਵੀ ਕਮਰੇ ਵਿੱਚ , ਇੱਕ ਬੈਡ ਤੇ ਬੈਠ ਕੇ ਆਵਦਾ ਲੈਪਟੋਪ ਓਨ ਕਰਦੀਆ ,ਲੈਪਟੋਪ ਵਿੱਚ ਰਿੰਕੂ ਦੀ ਤਸਵੀਰ ਵੱਲ ਵੇਖ ਕੇ ਸੋਚਦੀਆ |
ਨਵਦੀਪ —
ਕਦੇ ਸਾਡਾ ਵੀ ਆਵਦੇ ਮੂੰਹ ਵਿੱਚੋਂ ਨਾਮ ਲਵੇਂਗਾ ਅਸੀਂ ਤੇਰੇ ਪਿੱਛੋਂ ਦੇਸ ਦੀ ਹੱਦ ਪਾਰ ਕਰਕੇ ਆਹ ਗਏ , ਕੱਲ ਮੈਂ ਪੱਕਾ ਹੀ
ਤੈਨੂੰ ਬਲਾਓਣਾ , ਇੱਕ ਨਾਂ ਤੂੰ ਰਾਸ਼ਟਪਤੀ ਬਣਿਆਂ ਪਿਆਂ , ਇਜਾਜ਼ਤ ਤੋਂ ਬਿਨਾਂ ਤੇਰੇ ਨਾਲ ਕੁੜੀ ਗੱਲ ਵੀ ਨਹੀਂ ਕਰ ਸਕਦੀ ,
ਤੇ ਮੈਂ ਤਾਂ ਬਾਹਲਾ ਹੀ ਡਰਦੀਆਂ ਕਿਤੇ ਤੈਨੂੰ ਬਲਾਉਣ ਤੋਂ ਪਹਿਲਾਂ ਹੀ ਸਾਡੇ ਕੋਲੋਂ ਕੋਈ ਗਲਤੀ ਨਾਂ ਹੋਜੇ , ਬਾਏ ਕੱਲ ਮਿਲਾਂਗੇ ,,

scene.no. 35[ ਰਿੰਕੂ ਦਾ ਘਰ ] morning [ Ext ] time 8:00 am
ਰਿੰਕੂ ਅੱਜ ਆਵਦੇ ਕਮਰੇ ਵਿੱਚੋਂ , ਪੰਜਾਮੇਂ – ਕੰਮੀਜ ਦੀ ਜਗ੍ਹਾ ਅੱਜਕੱਲ ਦਾ ਫੈਸ਼ਨ ਸ਼ਿੰਗਾਰ ਕੇ ਬਾਹਰ ਆਇਆ , ਸਾਰਾ ਪਰਿਵਾਰ ਹੈਰਾਨ ਵੀ ਏਹੇ ਤਾਂ ਕਦੇ ਰੈਡੀਮੇਂਟ ਕੱਪੜੇ ਪਉਂਦਾ ਹੀ ਨੀਂ ,,
ਹਰਨੇਕ ਵੇਖ ਕੇ ਕਹਿੰਦਾ —
ਅੱਜ ਸਰਦਾਰੀ ਛੱਡ ਕੇ.. ਕਿੱਧਰ ਮੂੰਹ ਚੱਕ ਲਿਆ , ਜੇ ਮੈਂ ਚੱਕ ਲਿਆ ਨਾਂ ਖੂੰਡਾ , ਸਾਰੇ ਅੰਗ੍ਰੇਜ ਤੇਰੇ ਅੰਦਰੋਂ ਨਿਕਲ ਕੇ , ਅਮਰੀਕਾ ਵਾਲੀ ਬੱਸ ਫੜ ਲੈਣਗੇ ,,
ਰਿੰਕੂ —
ਤੂੰ ਕਿੱਦਣ ਅਮਰੀਕਾ ਤੋਂ ਦਿੱਲੀ , ਰੋੜ ਤੇ ਲੁੱਕ ਪਵਾਕੇ ਆਇਆ ਸੀ ,,
ਹਰਨੇਕ —
ਪਿਓ ਆਲੇ ਚਾਲਿਆਂ ਤੇ ਆਗੇ , ਤੁਸੀਂ ਵੀ ,,
ਸਿੰਗਾਰਾ ਅਖ਼ਬਾਰ ਪੜਦਾ ਹੋਇਆ ਹਰਨੇਕ ਵੱਲ ਵੇਖ ਕੇ ਫਿਰ ਅਖ਼ਬਾਰ ਪੜਨ ਲਗਦਾ |
ਰਿੰਕੂ ਹਰਨੇਕ ਨੂੰ ਕਹਿੰਦਾ —
ਬਾਪੂ ਯਾਰ ਮੈਂ ਤੇਰੀਆਂ ਕਿੰਨੀਆਂ ਗੱਲਾਂ ਮੰਨਦਾ ,ਅੱਜ ਬੱਸ ਇੱਕ ਦਿਨ ਹੀ ਨੀਂ ਮੰਨ ਸਕਦਾ,,
ਹਰਨੇਕ —
ਚੱਲ ਜਾਹ , ਅੱਜ – ਅੱਜ ਵਾਸਤੇ ਹੀ ਆ , ਬੱਸ ,
ਹਰਨੇਕ ਸਿੰਗਾਰੇ ਨੂੰ ਕਹਿੰਦਾ —
ਸ਼ਿੰਗਾਰਿਆ ਮੈਂ ਤੈਨੂੰ ਵੀਹ ਵਾਰੀ ਆਖਿਆ ,ਮੁੰਡਾ ਹੱਦ ਨਾਂ ਟੱਪ ਜੇ ਵਿਆਹ ਕਰਦੇ ,,
ਸ਼ਿੰਗਾਰਾ ਅਖ਼ਬਾਰ ਪਾਸੇ ਕਰਕੇ ਕਹਿੰਦਾ —
ਨਾਂ ਮੈਂ ਨੰਦ ਬੁਲਟ ਨਾਂ ਕਰਦਿਆਂ , ਕੁੜੀ ਤਾਂ ਇਹਨਾਂ ਦੇ ਕੋਈ ਪਸੰਦ ਨੀਂ ਆਓਂਦੀ ,,
ਰਿੰਕੂ —
ਜੇ ਏਹੀ ਗੱਲ ਹੈ ਤਿਆਰੀਆਂ ਖਿੱਚ ਲਓ , ਏ ਰੀਝ ਵੀ ਮੈਂ ਪੂਰੀ ਕਰ ਦੂੰਗਾ ,,

 scene.no.36   [ ਕਾਲੇਜ ਵਿੱਚ ]   day [ Ext ]  time 9:30 am 

ਰਿੰਕੂ ਅੱਜ ਪਹਿਲੀ ਵਾਰ ਕੋਲੇਜ ਸਜ- ਧਜ ਕੇ ਆਇਆ ,ਸਾਰੇ ਵੇਖ ਕੇ ਹੈਰਾਨ , ਨਵਦੀਪ ਤੇ ਅਨੂੰ ਵੀ ਵੇਖਦੀਆਂ |
ਅਨੂੰ ਵੇਖ ਕੇ ਕਹਿੰਦੀ —
ਅੱਜ ਰਿੰਕੂ ਕਿਵੇਂ ਬਦਲਿਆ ਹੀ ਫਿਰਦਾ ,,
ਨਵਦੀਪ ਵੀ ਸੋਚ ਰਹੀ ਆ —
ਹਾਏ ਏ ਤਾਂ ਅੱਜ ਦੇਸੀ ,ਲੁਕ ਬਦਲ ਕੇ ਆਹ ਗਿਆ ,ਪਰ ਆਪਾਂ ਕਿ ਲੈਣਾ , ਆਪਣੇ ਨਾਲ ਤਾਂ ਕਦੇ ਬੋਲਿਆ ਵੀ ਨੀਂ ,,,
ਅਨੂੰ ਨਵਦੀਪ ਦੇ ਮੂੰਹ ਅੱਗੇ ਹੱਥ ਫਿਰਕੇ ਕਹਿੰਦੀ —
ਨਵਦੀਪ ਤੂੰ ਰਿੰਕੂ ਨੂੰ ਦੇਖ ਕੇ ਪੱਥਰ ਕਿਉਂ ਬਣ ਜਾਨੀ ਆਂ ,,
ਨਵਦੀਪ —
ਕੁਛ ਨੀਂ ,,

ਏਧਰ ਰਿੰਕੂ ਨੂੰ ਰੀਤੂ ਨਜਰ ਆਉਂਦੀਆ , ਪਰ ਰੀਤੂ ਦੇ ਪੰਜਾਬੀ ਸੂਟ ਨਹੀਂ ਪਾਇਆ ,ਰਿੰਕੂ ਕੋਲ ਜਾਕੇ ਕਹਿੰਦਾ —
ਰੀਤੂ ਮੈਂ ਆਵਦਾ ਵਾਅਦਾ ਪੂਰਾ ਕੀਤਾ , ਪਰ ਤੂੰ ਨਹੀਂ ਕੀਤਾ ,,
ਰੀਤੂ —
ਕਿਹੜਾ ਵਾਅਦਾ ਮੈਂ ਨੀਂ ਯਾਦ ਰੱਖਦੀ ,,
ਰਿੰਕੂ —
ਰੀਤੂ ਹੱਸਣਾਂ ਤਾਂ ਠੀਕ ਹੈ ,ਪਰ ਮੈਂ ਇਸ ਤਰ੍ਹਾਂ ਗੱਲ ਨਹੀਂ ਕਰ ਸਕਦਾ ,ਆਪਾਂ ਜਲਦੀ ਹੀ ਸ਼ਾਦੀ ਕਰ ਲਈਏ ,,
ਰੀਤੂ —
ਤੂੰ ਕੀ ਸੋਚੀ ਬੈਠਾਂ ,,
ਰਿੰਕੂ —
ਆਪਣੀਂ ਸ਼ਾਦੀ ,,
ਰੀਤੂ ਹੱਸਦੀਆ
ਰਿੰਕੂ —
ਇਸ ਚ ਹੱਸਣ ਵਾਲੀ ਕਿਹੜੀ ਗੱਲ ਹੈ , ਤੂੰ ਤਾਂ ਮੇਰਾ ਪਿੱਛਾ ਨਹੀਂ ਛੱਡਿਆ , ਰਿੰਕੂ ਐਡਾ ਵੀ ਮਾੜਾ ਨੀਂ ਜੇ ਕੋਈ , ਮਿੰਨਤ ਕਰੇ ਤਾਂ ਮੰਨੇ ਨਾਂ ,,
ਰੀਤੂ ਸਾਰੇ students ਨੂੰ ਕਹਿੰਦੀ —
ਵੇਖੋ ਥੋਡਾ ਬੋਸ ਅੱਜ ਬਦਲਤਾ , ਕਈ ਕਹਿੰਦੇ ਸੀ ਬਦਲਦਾ ਨੀਂ ,,
ਸਾਰੇ ਸਟੂਡੈਂਟ ਚੁੱਪ ਕੋਈ ਕੁਛ ਨੀਂ ਬੋਲਿਆ , ਰਿੰਕੂ ਇੱਕ ਦੰਮ ਕਹਿੰਦਾ —
ਅੱਛਾ ! ਮੈਂਨੂੰ ਪਤਾ ਲੱਗ ਗਿਆ , ਜਿਹੜੀ ਚਾਲ ਤੁਸੀਂ ਚਲੀ ਆ , ਪਰ ਇੱਕ ਗੱਲ ਕੰਨ ਖੋਲ ਕੇ ਸੁਣ ਲਓ ਸਾਡੀ ,ਮਾਰੀ ਸੱਟ ਦਾ ਦਰਦ ਨੀਂ ਹੂੰਦਾ ,,
ਰਿੰਕੂ ਗੁੱਸੇ ਨਾਲ ਬੁਲਟ ਲੈ ਕੇ ਚਲਾ ਜਾਂਦਾ ਨਵਦੀਪ ,ਅਨੂੰ ਵੇਖ ਰਹੀਆਂ ,
ਕੋਈ ਰੀਤੂ ਨੂੰ ਕਹਿੰਦਾ ਰੀਤੂ ਤੂੰ ਗਲਤ ਕੀਤਾ , ਕੋਈ ਕਹਿੰਦਾ , ਰੀਤੂ ਤੂੰ ਕਮਾਲ ਕਰਤੀ , ਡਾਲੀ ਕੋਲ ਆਕੇ ਕਹਿੰਦਾ —
ਰਿੰਕੂ ਅੱਜ ਵਾਪਿਸ ਕਿਵੇਂ ਗਿਆ , ਮੈਂਨੂੰ ਅੱਜ ਕੰਫਊਜਨ ਹੂੰਦੀ ਆ ,,
ਰੀਤੂ —
ਸਰ ਅੱਜ ਥੋਡਾ ਰਿੰਕੂ ਮੈਂ ਸਿੱਟ ਤਾ , ਤੂਸੀਂ ਕਹਿੰਦੇ ਸੀ ਡਿਗਦਾ ਨਹੀਂ ,,
ਡਾਲੀ —
ਬੇਟਾ ਜੀ ਹੀਰਾ ਹੱਥ ਵਿੱਚੋਂ ਡਿੱਗ ਵੀ ਪਵੇ ਤਾਂ ਮੁੱਲ ਨੀਂ ਘੱਟਦਾ , ਨੁਕਸਾਂਨ , ਹੱਥ ਵਿੱਚੋਂ ਸਿੱਟਣ ਵਾਲੇ ਦਾ ਹੀ ਹੂੰਦਾ ,,
ਅਨੂੰ ਕੋਲ ਆਕੇ ਕਹਿੰਦੀ —
ਬਿਲਕੁਲ ਸਰ ਹੀਰੇ ਦਾ ਮੁੱਲ ਹੀਰੇ ਰੱਖਣ ਵਾਲਿਆਂ ਨੂੰ ਹੀ ਪੱਤਾ ਹੂੰਦਾ , ਕੋਲੇ ਦੇ ਵਪਾਰੀ ਨਹੀਂ ਜਾਣਦੇ ,,
ਰੀਤੂ ਦੇ ਮੰਨ ਨੂੰ ਝਟਕਾ ਵੀ ਲਗਦਾ ,ਕੀਤਾ ਤਾਂ ਮੈਂ ਪਾਗਲ ਪਣ ਹੈ ,
ਨਵਦੀਪ ਵੀ ਸੋਚ ਰਹੀ ਆ —
ਉਹੋ ਰੱਬਾ ,ਏ ਕੀ ਕਰਤਾ, ਏਹੇ ਪਾਗਲ ਨੇਂ ,ਲਗਦਾ ਰਿੰਕੂ ਗੁੱਸੇ ਵਿੱਚ ਗਿਆ , ਹੁਣ ਪਤਾ ਨੀਂ ਕੋਲੇਜ ਆਊਗਾ ਕੇ ਨਹੀਂ ,,

              ਸਾਰਾ ਕੋਲੇਜ ਵੀ ਖਾਮੋਸ਼ , ਰੀਤੂ ਦੀ ਹਰਕਤ ਤੋਂ , 

scene.no. 37 [ ਰਿੰਕੂ ਦਾ ਘਰ ] Ext [ day ] time 11:00am
ਰਿੰਕੂ ਬੜੀ ਸਪੀਟ ਨਾਲ ਘਰ ਵੜਦਾ , ਬੁਲਟ ਰੋਕ ਕੇ ਸਿੱਧਾ ਅੰਦਰ ਜਾਂਦਾ , ਹਰਨੇਕ ਵੇਖ ਕਹਿੰਦਾ —
ਵੇਖ ਕਿਵੇਂ ਆਇਆ ਜਿਵੋਂ ਪੂਛ ਨੂੰ ਅੱਗ ਲੱਗੀ ਹੂੰਦੀ ਆ ,,
ਰਿੰਕੂ ਆਵਦੇ ਓਹੀ ਕਪੜੇ ਪਾਕੇ ਬਾਹਰ ਆਓਂਦਾ , ਹਰਨੇਕ ਫਿਰ ਕਹਿੰਦਾ —
ਆਹ ਵੇਖ !ਐਵੀਂ ਤਾਂ ਨੀਂ ਗੱਲਾਂ ਬਣੀਆਂ , ਪੰਜਾਬੀ ਨੂੰ ਟੋਪੀ ,ਅੰਗ੍ਰੇਜ ਨੂੰ ਧੋਤੀ , ਸ਼ੂਟ ਨਹੀਂ ਕਰਦੀ ,,
ਸ਼ਿੰਗਾਰਾ ਟੋਕਰਾ ਜਾ ਚੱਕੀ ਫਿਰਦਾ ,ਤੇ ਕਹਿੰਦਾ —
ਤੂੰ ਨਾਂ ਬਾਹਲੀ ਅੰਗ੍ਰੇਜ਼ੀ ਨਾਂ ਬੋਲਿਆ ਕਰ , ਐਵੀਂ ਕੋਈ ਅਮਰੀਕਾ ਜਵਾਕ ਪੜਾਉਣ ਨੂੰ ਲੈ ਜਾਊਗਾ ,,
ਰਿੰਕੂ ਢਿੱਲਾ ਜਾ ਮੂੰਹ ਕਰਕੇ ਕੁਰਸੀ ਤੇ ਬੈਠਾ, ਹਰਨੇਕ ਕਹਿੰਦਾ
[ਪੁੱਤ ਤੇਰੀ ਦਾਦੀ ਨੂੰ ਮਰੀ ਨੂੰ ਤਾ ਖ਼ਾਸਾ ਟਾਈਮ ਹੋ ਗਿਆ , ਤੂੰ ਕਿਉਂ ਮੂੰਹ ਲੰਮਕਾਈ ਬੈਠਾਂ ,,
ਗੁਰਮੀਤ ਰਿੰਕੂ ਨੂੰ ਕਹਿੰਦੀ —
ਰਿੰਕੂ ਅੱਜ ਕਿਵੇਂ ਟਾਈਮ ਨਾਲ ਹੀ ਆਹ ਗਿਆ ਨਾਲੇ ਮੈਂ ਸੁਣਿਆਂ ਤੂੰ ਵਿਆਹ ਲਈ ਰਾਜੀ ਹੋ ਗਿਆ ,,
ਰਿੰਕੂ —
ਮੈਂ ਨੀਂ ਕਰਵਾਉਣਾ ਵਿਆਹ , ਵੀਊ ,,
ਹਰਨੇਕ —
ਮੈਂ ਤੇਰੇ ਖੂੰਡਾ ਮਰੂੰਗਾ , ਮਿੰਟ -ਮਿੰਟ ਤੇ ਬਦਲਦਾ ,ਓਏ ਮੈਂਨੂੰ ਵਖਾਦੋ ਨੰਦ ,,
ਰਿੰਕੂ —
ਆਵਦੇ ਨਹੀਂ ਵੇਖੇ ,,
ਹਰਨੇਕ —
ਤੁਸੀਂ ਵਿਆਹ ਵਿੱਚ ਗੰਦ ਪਓਂਗੇ ਜੇ ਮੈਂ ਏਧਰ , ਓਦਰ ਹੋ ਗਿਆ ਤਾਂ ,,
ਰੰਕੁ —
ਗੰਦ ਪਾਉਣ ਨੂੰ ਅੱਸੀਂ ,ਕੋਈ ਨਗਰ ਪਾਲਿਕਾ ਚ ਨੀਂ ਟੈਂਟ ਲਾਉਣਾ ,,
ਹਰਨੇਕ —
ਮੈਂ ਵਿਆਹ ਘਰੇ ਕਰੂੰਗਾ , ਮਰਜੀ ,ਪੈਲਿਸ ਨੀਂ ਮੈਂ ਜਾਣ ਦੇਂਣਾ ,,
ਏਨੇਂ ਨੂੰ ਅੰਨਜੋਤ ਬਾਹਰੋਂ ਆਕੇ ਕਹਿੰਦਾ —
ਅੱਜ ਕਿਵੇਂ ਟਾਈਮ ਨਾਲ ਹੀ ਆਹ ਗਿਆ , ਨਾਲੇ ਦਿਨ ਗਿਣਲਾ , ਖੇਤ ਦਾ ਹੋਂਣ ਤੇਰਾ ਨੰਬਰ ਆਉਣ ਵਾਲਾ ,,
ਰਿੰਕੂ —
ਕੋਈ ਨੀਂ ਤੂੰ ਕੱਲ ਹੀ ਮੇਰਾ ,ਨੰਬਰ ਲਾਦੇ ਕੱਲ ਕੋਲੇਜ ਜਾਈਂ , ਪਤਾ ਨੀਂ ਕਿਉਂ ਕੋਲੇਜ ਨੂੰ ਤਿਆਰ ਹੀ ਰਹਿਨਾਂ ,,
scene.no.38 [ ਅਨੂੰ ਦਾ ਘਰ ] night ] time 8:00pm
ਨਵਦੀਪ ਅੱਜ ਅਨੂੰ ਨਾਲ ਹੀ ,ਅਨੂੰ ਦੇ ਘਰ ਹੈ , ਨਵਦੀਪ ਖਾਮੋਸ਼ ਜੇ ਬੈਠੀਆ , ਅਨੂੰ ਅਨੁਜੋਤ ਨੂੰ ਫੋਨ ਕਰਦੀ ਆ |
ਅੰਨਜੋਤ ਫੋਨ ਚੱਕਦਾ —
ਅਨੂੰ ਕਿਵੇਂ ਫੋਨ ਕੀਤਾ ਲਗਦਾ ਅੱਜ ਫੇਰ ਰਾਜਵੀਰ ਤੇਰੇ ਨਾਲ ਲੜਪਿਆ।,ਕੋਈ ਨੀਂ ਮੈਂ ਕੱਲ ਕੋਲੇਜ ਆਕੇ ਸੁਲਾਹ ਕਰਵਾਊਂਗਾ ,,
ਅਨੂੰ —
ਅੰਨਜੋਤ ਤੂੰ ਨਾਂ ਪੱਕਾ ਹੀ ਪਾਗਲ ਖਾਨੇਂ ਜਾਹ , ਗੱਲ ਸੁਣੀਂ ਨੀ ਜਬਾਬ ਪਹਿਲਾਂ ਹੀ ਦੇਤਾ , ਮੈਂ ਰਿੰਕੂ ਦਾ ਪੁੱਛਣਾ ਸੀ ,,
ਅੰਨਜੋਤ —
ਰਿੰਕੂ ਦਾ ਕੀ ਪੁੱਛਣਾਂ ਕਿਤਾਬਾਂ ਨੂੰ , ਚਿੱਪਿਆ ਹੋਣਾ , ਬਾਕੀ ਅੱਜ ਨਾਂ ਉਦਾਸ ਜਾ ਪਤਾ ਨੀਂ ਕਿਉਂ ਆਂ ,
ਅਨੂੰ —
ਅੱਜ ਰੀਤੂ ਨੇਂ ਰਿੰਕੂ ਨਾਲ ਬੜੀ ,ਬਤਮੀਜ਼ੀ ਕੀਤੀ ,,
ਅੰਨਜੋਤ ਗੁੱਸੇ ਨਾਲ —
ਮੈਂਨੂੰ ਪੁੱਛਣ ਦਾ ਕੀ ਫਾਇਦਾ , ਮੇਰਾ ਕੀ ਕਸੂਰ ਹੈ , ਮੈਂ ਤਾਂ ਨੀਂ ਕੀਤੀ ,,
ਅਨੂੰ ਵੀ ਗੁੱਸੇ ਨਾਲ —
ਅੰਨਜੋਤ ਮੈਂ ਤੈਂਨੂੰ ਤਾਂ ਨੀ ਕਿਆ,ਤੂੰ ਤਾਂ ਐਂ ਡਰਦਾਂ , ਜਿਵੇਂ ਤੇਰਾ ਵਿੱਚ ਹੱਥ ਹੋਵੇ ,,
ਅੰਨਜੋਤ ਫੋਨ ਕੱਟ ਦਿੰਦਾ ,ਅਨੂੰ ਫੋਂਨ ਰੱਖ ਕੇ ਨਵਦੀਪ ਵਲ ਵੇਖਦੀਆ , ਨਵਦੀਪ ਉਦਾਸ ਜੇ ਬੈਠੀਆ |
ਅਨੂੰ ਕਹਿੰਦੀ–
ਪੰਜਾਬ ਆਉਣ ਤੋਂ ਬਾਦ ਹਮੇਸ਼ਾ , ਮੈਂ ਤੈਨੂੰ ਉਦਾਸ ਵੇਖਿਆ , ਕੇ ਪੰਜਾਬ ਵਿੱਚ ਜੀ ਨੀਂ ਲੱਗਦਾ ਕੋਈ ਗੱਲ ਤਾਂ ਦੱਸ
ਮੈਂ ਕੋਈ ਮੱਦਤ ਹੀ ਕਰ ਸਕਾਂ ,,
ਨਵਦੀਪ —
ਰਿੰਕੂ ਨੂੰ ਅੱਜ ਕਿਨਾਂ ਜਲੀਲ ਕੀਤਾ ਉਹ ਰੀਤੂ ਨੇ , ਓਹੀ ਸੋਚ ਰਹੀ ਸੀ ,,
ਅਨੂੰ —
ਰਿੰਕੂ ਨਾਲ ਤੇਰਾ ਕੀ ਮਤਲਬ ਉਹ ਅੱਸੀਂ ਆਪੇ ਸਲਟਾਂਗੇ ,,
ਨਵਦੀਪ ਖਾਮੋਸ਼ ਖੜੀ ਹੋਕੇ ਕਹਿੰਦੀ —
ਅਨੂੰ ,ਰਿੰਕੂ ਨੂੰ ਪਓਣ ਦਾ ਸੁਪਨਾਂ ਵੇਖ ਕੇ ਮੈਂ ਆਵਦੀ ਫੈਮਲੀ ਨੂੰ ਮਜਬੂਰ ਕਰਕੇ ਪੰਜਾਬ ਆਈਸੀ ,,
ਨਵਦੀਪ ਸਾਰੀ ਗੱਲ ਦੱਸਦੀਆ , ਸੁਣਕੇ ਅਨੂੰ ਕਹਿੰਦੀ–
ਏਦਾਂ ਮਤਲਬ ਵੀ ਤੂੰ ਹਲੇ ਰਿੰਕੂ ਨਾਲ ਕਦੇ ਗੱਲ ਵੀ ਨੀਂ ਕੀਤੀ ,ਤੂੰ ਤਾਂ ਹੱਦ ਕਰਤੀ ਨਵਦੀਪ , ਜੇ ਮੈਂ ਨਾਂ ਉਸ ਦੇ ਕੋਲੇਜ ਪੜਦੀ ਹੂੰਦੀ ਫੇਰ ਤੂੰ ਕੀ ਕਰਦੀ ,,
ਨਵਦੀਪ —
ਕੋਈ ਨਾਂ ਕੋਈ ਤਾਂ ਰਸਤਾ ਨਿਕਲਦਾ , ਤੈਨੂੰ ਮਿਲਕੇ ,ਤੇਰੇ ਕੋਲੇਜ ਜਾਕੇ ,ਮੈਨੂੰ ਹੋਰ ਵੀ ਤੱਸਲੀ ਮਿਲ ਗਈ ਵੀ ਮੈਂ ਇੱਕ ਦਿਨ ਜਰੂਰ ਮੀਲੂਗੀ ,,
ਅਨੂੰ —
ਤੂੰ ਮੈਨੂੰ ਪਹਿਲਾਂ ਦੱਸਣਾ ਸੀ , ਹੋਂਣ ਰਿੰਕੂ ਹੋਰ ਵੀ ਗੁੱਸੇ ਵਿੱਚ ਹੈ , ਇਸ ਕੰਮ ਤੋਂ ਨਫਰਤ ਤਾਂ ਪਹਿਲਾਂ ਹੀ ਕਰਦਾ ਸੀ ਆਹ
ਰੀਤੂ ਨੇਂ ਹੋਰ ,ਵਗਾੜਤਾ , ਹੋਣ ਰਿੰਕੂ ਪਤਾ ਨੀਂ ਕੋਲੇਜ ਆਊਗਾ ਕੇ ਨਹੀਂ ,,
ਨਵਦੀਪ —
ਅਨੂੰ ਫੇਰ ਆਪਾਂ ਕੀ ਕਰੀਏ , ਕੋਈ ਆਪਣੀਂ ਹੇਲਫ ਨਹੀਂ ਕਰ ਸਕਦਾ ,ਰਾਜਵੀਰ ,ਰਿੰਕੂ ਨਾਲ ਹੀ ਹੂੰਦਾ ਕੇ ਉਹ ਆਪਣੀਂ
ਹੇਲਫ ਨਹੀਂ ਕਰ ਸੱਕਦਾ ,,
ਅਨੂੰ —
ਤੂੰ ਵੀ ਉਹ ਮੂੰਡਾ ਪਸੰਦ ਕੀਤਾ ਜਿਸ ਨੂੰ ਅੱਜ ਤੱਕ ਕੋਲੇਜ ਦੀ ਕੂੜੀ ਨਾਲ ਨੀਂ ਪਿਆਰ ਹੋਇਆ ,,

scene.no.39 [ ਰੀਤੂ ਦਾ ਘਰ ] nihgt [ Int ] time 8:30 pm
ਰੀਤੂ ਵੀ ਆਵਦੇ ਕਮਰੇ ਵਿੱਚ ਬੈਠੀ ਸੋਚ ਰਹੀਆ —
ਮੈਂ ਬੜਾ ਉਲਟਾ ਕਰ ਲਿਆ , ਮੈਂ ਸਬ ਕੁਛ ਹਾਸੀਲ ਕਰਕੇ ਆਪੇ ਗਵਾ ਲਿਆ ,,
ਤੇ ਆਵਦੀਆਂ ਗਲਤੀਆਂ ਨੂੰ ਯਾਦ ਕਰਦੀਆ |

secne.no.40 [ਰਿੰਕੂ ਦਾ ਘਰ ] morning [ time 6:30 am
ਰਿੰਕੂ ਦੀ ਆਦਤ ਹੈ ਟਾਈਮ ਨਾਲ ਉੱਠਣਾ ,ਤੇ ਅੰਨਜੋਤ ਹਾਲੇ ਸੁਤਾ ਪਿਆ ,ਹਰਨੇਕ ਅੰਨਜੋਤ ਦੇ ਮੰਜੇ ਵਲ ਆਹ ਰਿਆ ,
ਹਰਨੇਕ ਅੰਨਜੋਤ ਦੇ ਖੂੰਡਾ ਲਾਹ ਕੇ ਕਹਿੰਦਾ —

          ਉੱਠ ਖੜ ਓਏ ਕੁੰਬ ਕਰਨਾਂ ,ਹੋਣ ਤਾਂ ਸੂਰਜ ਵੀ ਲਾਣਤਾ ਪਾਈ ਜਾਂਦਾ ,,
               ਅੰਨਜੋਤ ਨੀਂਦ ਵਿੱਚ ਹੀ ਲੱਤ ਘਮਾਕੇ ਕਹਿੰਦਾ--
                     ਕੇਹੜਾ ਯਾਰ ਸਾਉਣ ਦਿਓ ,,

ਤੇ ਲੱਤ ਹਰਨੇਕ ਦੇ ਵੱਜਦੀਆ , ਹਰਨੇਕ ਥੱਲੇ ਡਿੱਗਦਾ , ਖੜਕਾ ਸੁਣਕੇ ,ਅੰਨਜੋਤ ਚਾਦਰ ਵਿੱਚੋਂ ਮੂੰਹ ਕੱਡ ਕੇ ਜਲਦੀ ਕਹਿੰਦਾ — ਬਾਪੂ ਤੇਰੇ ਵੱਜੀ,,
ਹਰਨੇਕ ਗੁੱਸੇ ਨਾਲ ਕਹਿੰਦਾ —
ਨਹੀਂ ਤੇਰੀ ਮਾਂ ਦੇ ,,
ਅੰਨਜੋਤ ਫਿਰ ਮੂੰਹ ਢੱਕ ਲੈਂਦਾ , ਤੇ ਹਰਨੇਕ ਖੜਾ ਹੋਕੇ ਅੰਨਜੋਤ ਦਾ ਮੰਜਾ ਪਲਟਾ ਦਿੰਦਾ |
ਅੰਨਜੋਤ ਖੜਾ ਹੂੰਦਿਆਂ ਸਾਰ ਕਹਿੰਦਾ —
ਉਹ ਬਾਪੂ ਤੇਰਾ ਕੰਮ ਨਿਬੜਦਾ ਕਿਉਂ ਨੀਂ , ਮੈਂ ਤਾਂ ਲੱਕੜਾਂ ਵੀ ਵੇਖ ਰੱਖੀਆਂ ,,
ਗੁਰਮੀਤ ਪਿੱਛੋਂ ਜੁੱਤੀ ਮਾਰਦੀਆ, ਤੇ ਅੰਨਜੋਤ ਪਿੱਛੇ ਵੇਖੇ ਬਿਨਾਂ ਹੀ ਕਹਿੰਦਾ —
ਮੇਰੇ ਜੁੱਤੀ ਕਿਹੜੇ ਕੰਜਰ ਨੇਂ ਮਾਰੀਆ ,,
ਗੁਰਮੀਤ ਪਿੱਛੇ ਖੜੀ ਅਵਾਜ ਮਾਰਦੀਆ —
ਖੜਜਾ ਕੰਜਰਾ , ਹੋਣ ਅਸੀਂ ਕੰਜਰ ਹੋ ਗਏ ,,
ਅੰਨਜੋਤ ਨਾਲੇ ਆਵਦੀ ਮਾਂ ਦੇ ਅੱਗੇ ਭਜਿਆ ਫਿਰਦਾ ,ਨਾਲੇ ਕਹਿੰਦਾ —
ਹੋਣ ਮੈਂ ਕੀ ਕਰਤਾ ,,
ਗੁਰਮੀਤ —
ਵੱਡਿਆਂ ਨੂੰ ਏਦਾਂ ਬੋਲੀਦਾ ,ਅਕਲ ਹੈ ਤੈਨੂੰ ,,
ਅੰਨਜੋਤ —
ਮਾਂ ਓਵੀ ਤਾਂ ਤੂੰ ਹੀ ਦਿਤੀ ਆ ,,
ਗੁਰਮੀਤ —
ਆਹ ਜਿਹੜੀ ਜੁੱਤੀ ਵੱਜੀਆ ,ਇਸ ਨੂੰ ਅਕਲ ਹੀ ਸੰਮਜੀ ,,
ਹਰਨੇਕ —
ਇੱਕ ਜੁੱਤੀ ਨਾਂ ਤਾਂ ਏਦੇ ਦਮਾਕ ,ਦਾ ਢੱਕਣ ਹੀ ਮਸਾਂ ਖੁੱਲਿਆ ਹੋਣਾਂ ,5-7 ਹੋਰ ਮਾਰ ਏਦੇ ਫੇਰ ਕੀਤੇ , ਅਕਲ ਦਮਾਕ ਚ ਵੜੂਗੀ,,

                    ਰਿੰਕੂ ਅੰਦਰੋਂ ਬਾਹਰ ਆਕੇ ਕਹਿੰਦਾ --
         ਵਥੇਰੀ ਬਕਵਾਸ ਕਰਲੀ ,ਤਿਆਰ ਹੋਕੇ ਕੋਲੇਜ ਜਾਹ ,,
                           ਅੰਨਜੋਤ --
                        ਪਰ ਵੀਰੇ ਤੂੰ ,,
                             ਰਿੰਕੂ --
            ਮੈਂ ਟਰੈਕਟਰ ਤੇ ਹੱਥ ਫੇਰਦਾਂ , ਨਾਲੇ ਮੇਰਾ ਮੂਡ ਠੀਕ ਨੀਂ ,,
                             ਹਰਨੇਕ --
                  ਕਿਉਂ ਮੂੜ ਨੂੰ ਕੀ ਮਲੇਰੀਆ ਹੋਇਆ ,,
                           ਰਿੰਕੂ --
                         ਬਾਪੂ ਤੂੰ ਕੀ ਲੈਣਾਂ ,,
                              ਹਰਨੇਕ --
    ਜਿਹੜੇ ਥੋਡੇ ਮੂੜ, ਹੋਣ ਖਰਾਵ ਹੂੰਦਿਆ , ਸਾਡੇ 60 ਸਾਲ ਪਹਿਲਾਂ ਹੀ ਖਰਾਵ ਹੋ ਗਏ ਸੀ ,,
                                ਰਿੰਕੂ 
                               ਕੀ ਕਿਆ ,,
                     ਹਰਨੇਕ ਅੜਦਾ ਜਾਹ ਕਹਿੰਦਾ --
           ਬਾ........ਬਾ........ਮੇਰਾ ਮਤਲਬ ਵੀ ਤੂਸੀਂ ਉਦੋਂ ਨਿਆਣੇ ਵੀ ਨੀਂ ਸੀ ,,
             ਸ਼ਿੰਗਾਰਾ ਮੁੱਛ ਨੂੰ ਵੱਟ ਦਿੰਦਾ ਆਓਂਦਾ , ਹਰਨੇਕ ਵੇਖ ਕੇ ਕਹਿੰਦਾ --
                     ਤੂੰ ਸੀਦਿਆਂ ਹੀ ਨਿਕਲ ਜਾਇਆ ਕਰ ,,
                            ਸ਼ਿੰਗਾਰਾ --
                   ਮੈਂ ਰੱਬ ਦਾ ਨਾਂਮ ਲੈਣ ਗਿਆ ਸੀ ,,
                                  ਹਰਨੇਕ --
                    ਰੱਬ ਦਾ ਨਾਂਮ ਲਹ ਕੇ , ਮੁੱਛ ਨੂੰ ਵੱਟ ਨੀ ਦਿੰਦੇ ਹੂੰਦੇ ,,
                                    ਸ਼ਿੰਗਾਰਾ --
            ਥੋਨੂੰ ਕੀ ਲੱਗਿਆ , ਮੈਂ ਕੋਈ ਸਵੇਰੇ -ਸਵੇਰੇ ,ਗੁਪਤ ਜੰਗ ਜਿੱਤ ਤੇ ਕੇ ਆਇਆਂ ,,
         ਅੰਨਜੋਤ ਤਿਆਰ ਹੋਕੇ ਟਪੂਸੀਆਂ ਮਾਰਦਾ ਫਿਰਦਾ ,ਸ਼ਿੰਗਾਰਾ ਕਹਿੰਦਾ --
                        ਓਏ ਤੂੰ ਹਾਲੇ ਨਿਕਲਿਆ ਨੀਂ ,,
                     ਅੰਨਜੋਤ ਸ਼ਿੰਗਾਰਾ ਦੇ ਕੰਨ ਵਿੱਚ ਕਹਿੰਦਾ --
   ਡੈਡ ਜੀ ਏ ਤੂਸੀਂ ਕੀ ਕਹਿ ਰਹਿਓ ,ਮੈਂ ਤਾਂ ਤਿਆਰ ਬੈਠਾ ,ਪਰ ਤੁਸੀਂ ਕੁੱਟਿਓ ਨਾਂ ,ਕੁੜੀ ਵੀ ਤਿਆਰ ਹੈ  ,,
                    ਸ਼ਿੰਗਾਰਾ ਅੰਨਜੋਤ ਦੇ ਗਿੱਚੀ  ਵਿੱਚ ਮਾਰਕੇ ਕਹਿੰਦਾ --
                     ਮੈਂ ਕੋਲੇਜ ਨਿਕਲਨ ਨੂੰ ਕਿਆ ,,
                               ਅੰਨਜੋਤ --
                        ਸਹੀ ਬੋਲੋ ਨਾਂ ਫਿਰ ,,
                             ਸ਼ਿੰਗਾਰਾ--
                   ਤੈਨੂੰ ਏਹੀ ਅੱਗ ਲੱਗੀ ਰਹਿੰਦੀਆ , ਜਾਹ ਦਫ਼ਾ ਹੋਜਾ ,,
          ਅੰਨਜੋਤ ਆਵਦੇ ਦਾਦੇ ਨੂੰ ਹੱਥ ਨਾਲ ਛੇੜ ਕੇ ਕੋਲੇਜ ਨੂੰ ਜਾਂਦਾ |
                   ਦਾਦਾ ਤੂਰੇ ਜਾਂਦੇ ਦੇ ਖੂੰਡਾ ਮਾਰਕੇ ਕਹਿੰਦਾ --

                     ਤੇਰੀ। ........ਮ। ......,,

Leave a Comment

Connect withJoin Us on WhatsApp