Join Us:
20 मई स्पेशल -इंटरनेट पर कविता कहानी और लेख लिखकर पैसे कमाएं - आपके लिए सबसे बढ़िया मौका साहित्य लाइव की वेबसाइट हुई और अधिक बेहतरीन और एडवांस साहित्य लाइव पर किसी भी तकनीकी सहयोग या अन्य समस्याओं के लिए सम्पर्क करें

ਨਜ਼ਮ

Jogi Bhutal 30 Mar 2023 शायरी दुःखद ਜਗਸੀਰ ਜੋਗੀ, ਜੋਗੀ ਭੁਟਾਲ, bhutal kalan Gazal 10890 1 3 Hindi :: हिंदी

ਹੁਨਰ ਦਾ ਰੰਗ

ਮੈਂ ਮੁਸੱਵਰ ਬੇਹੁਨਰੇ ਵਿੱਚ
ਹੁਨਰ ਦਾ ਕੋਈ ਰੰਗ ਭਰਦੇ
ਛਾਪ ਦਿਆਂ ਤਸਵੀਰ ਤੇਰੀ
ਅੰਬਰ   ਦੇ  ਕੈਨਵਸ   ਤੇ
ਭਟਕ   ਰਹੇ  ਖਿਆਲਾਂ  ਨੂੰ
ਬਸ ਇਕ ਵਾਰੀ ਮੇਰੇ ਸੰਗ ਕਰਦੇ

ਮੈਂ ਮਾਰੂਥਲ  ਦੇ ਰੁੱਖ  ਜਿਹਾ
ਕੋਈ ਲਾ-ਇਲਾਜ਼ ਜੇ ਦੁੱਖ ਜਿਹਾ
ਹਾਂ ਮਜਲੂਮ ਦੀ ਭੁੱਖ ਜਿਹਾ
ਕਿਸੇ ਫ਼ੱਕਰਾਂ ਦੇ ਹੱਥ ਟੁੱਕ ਜਿਹਾ
ਉਣੇ ਦੇ ਵਿੱਚ ਕਰਦੇ ਬਰਕਤ
ਲੂੰ-ਲੂੰ ਦੇ ਵਿੱਚ ਆ ਜਾਏ ਹਰਕਤ
ਤੇਰੇ ਤੋਂ ਕੁੱਝ ਹੋਰ ਨੀ ਮੰਗਦਾ
ਬਸ ਪੂਰੀ ਇੱਕ ਮੰਗ ਕਰਦੇ

ਮੈਂ ਮੁਸੱਵਰ ਬੇਹੁਨਰੇ ਵਿੱਚ
ਹੁਨਰ ਦਾ ਕੋਈ ਰੰਗ ਭਰਦੇ

ਮੈਂ ਖ਼ੂਸਬੂ ਤੋਂ ਸੱਖਣਾ ਫੁੱਲ ਹਾਂ
ਮੈਂ ਤਾਂ ਬਸ ਕੰਢਿਆਂ ਦੇ ਤੁੱਲ ਹਾਂ
ਮੈਂ ਖ਼ੁਦ ਆਪਣੇ ਆਪ’ਚ ਭੁੱਲ ਹਾਂ
ਬਿਨ ਬੱਤੀ ਤੋਂ ਦੀਵਾ ਗੁੱਲ ਹਾਂ
ਜ਼ਿੰਦਗੀ ਮੇਰੀ ’ਨੇਰ ਜੀ ਕਰ ਨਾ
ਐਨੀ ਤੂੰ ਹੁਣ ਦੇਰ ਜੀ ਕਰ ਨਾ
ਜਾਂ ਦੇ  ਜਾ  ਲਿਖ  ਰਾਜ਼ੀਨਾਮਾ
ਜਾਂ ਮੇਰੇ ਨਾਲ਼   ਜੰਗ   ਕਰਦੇ

ਤੂੰ ਏ ਸਭ ਤੋਂ ਬੜਾ ਕਲੰਦਰ
ਤੇਰੀ ਮਸਜ਼ਿਦ ਤੇਰਾ ਮੰਦਰ
ਬਾਹਰ ਵੀ ਤੂੰ ਏ ਹੈ ਤੂੰ ਅੰਦਰ
ਕਦੇ ਕਲੰਦਰ ਕਦੇ ਸਿਕੰਦਰ
ਜਾਂ ਫੇਰ ਕੋਈ ਸ਼ਰਾਪ ਹੀ ਦੇ ਦੇ
ਜਾਂ ਮੈਨੂੰ ਇਨਸਾਫ਼ ਹੀ ਦੇ ਦੇ
ਜਾਂ ਆਸਾਂ ਦਾ ਦੀਪ ਬੁੱਝਾ ਦੇ
ਜਾਂ ਫੇਰ ਜਮੀਂ ਆਨੰਦ ਕਰਦੇ

ਮੈਂ ਮੁਸੱਵਰ ਬੇਹੁਨਰੇ ਵਿੱਚ
ਹੁਨਰ ਦਾ ਕੋਈ ਰੰਗ ਭਰਦੇ

ਕਰਦੇ ਮਨ ਦਾ ਦੂਰ ਹਨੇਰਾ
ਦੱਸ ਭਲਾ ਕੀ ਲੱਗਦਾ ਤੇਰਾ
ਮੇਰਾ ਰੌਸ਼ਨ ਕਰ ਸਵੇਰਾ
ਬਸ ਐਨਾਂ ਕੁ ਮਾਣ ਵਥੇਰਾ
ਹੁਣ ਮਾਰ ਮੇਰੇ ਵੱਲ ਝਾਤੀ
ਬਣਜਾ ਮੋਤੀ ਰਾਤੋ-ਰਾਤੀ
ਨੈਣਾਂ ਦੀ ਤੂੰ ਸਿੱਪ ਬਣਾ ਲੈ
ਵਿੱਚ ਜੋਗੀ ਨੂੰ ਬੰਦ ਕਰਦੇ

ਮੈਂ ਮੁਸੱਵਰ ਬੇਹੁਨਰੇ ਵਿੱਚ
ਹੁਨਰ ਦਾ ਕੋਈ ਰੰਗ ਭਰਦੇ
ਛਾਪ ਦਿਆਂ ਤਸਵੀਰ ਤੇਰੀ
ਅੰਬਰ ਦੇ  ਕੈਨਵਸ    ਤੇ
ਭਟਕ ਰਹੇ  ਖਿਆਲਾਂ   ਨੂੰ
ਬਸ ਇਕ ਵਾਰੀ ਮੇਰੇ ਸੰਗ ਕਰਦੇ
     
                           ਜਗਸੀਰ ਜੋਗੀ ਭੁਟਾਲ
                              
                      

Comments & Reviews

Jogi Bhutal
Jogi Bhutal Like shra and comments

1 year ago

LikeReply

Post a comment

Login to post a comment!

Related Articles

मेरे नजर के सामने तुम्हारे जैसे बहुत है यहीं एक तू ही हो , मोहब्बत करने के लिए यह जरूरी तो नहीं read more >>
मीठी-मीठी यादों को दिल मैं बसा लेना जब आऐ हमारी याद रोना मत हँस कर हमें अपने सपनों मैं बुला लेना read more >>
Join Us: