Join Us:
20 मई स्पेशल -इंटरनेट पर कविता कहानी और लेख लिखकर पैसे कमाएं - आपके लिए सबसे बढ़िया मौका साहित्य लाइव की वेबसाइट हुई और अधिक बेहतरीन और एडवांस साहित्य लाइव पर किसी भी तकनीकी सहयोग या अन्य समस्याओं के लिए सम्पर्क करें

ਨਜ਼ਮ

Jogi Bhutal 30 Mar 2023 शायरी धार्मिक ਜਗਸੀਰ ਜੋਗੀ, ਜੋਗੀ ਭੁਟਾਲ, bhutal kalan 11011 0 Hindi :: हिंदी

ਸਫ਼ਰ ਏ ਸ਼ਹਾਦਤ


ਜ਼ੋਰ ਸੱਤਾ ਦਾ ਦਿਖਾ ਕੇ
ਬੱਚੇ ਨੀਂਹਾਂ ਚ ਚੀਣਾ ਕੇ
ਐਦਾਂ ਤਾਂ ਕਬੂਲ 
ਇਸਲਾਮ ਨਹੀਂ ਹੁੰਦਾ

ਥੋਨੂੰ ਪੱਕਾ ਸੀ ਯਕੀਨ 
ਮੰਨ ਜਾਣਗੇ ਉਹ ਈਨ
ਜਿਹੜਾ ਸੱਚ ਵਿੱਚ ਲੀਨ 
ਉਹ ਆਮ ਨਹੀਂ ਹੁੰਦਾ

ਆਣ ਗੱਲਾਂ ਵਿਚ ਗਿਆ
ਸੂਬਾ ਸਰਹੰਦ
ਫਿਰ ਖੁਸ਼ ਬੜਾ ਹੋਇਆਂ ਸੀ
ਦੀਵਾਨ ਸੁੱਚਾ ਨੰਦ
ਕਹਿੰਦਾ ਛੱਡਣੇ ਨੀ ਜਿਉਂਦੇ
ਨਹੀਂ ਕਰਨਗੇ ਤੰਗ
ਇਨ੍ਹਾਂ ਬਾਲਾਂ ਦੀ ਦਲੇਰੀ ਕਰੁ
ਰਾਜ ਸਾਡਾ ਭੰਗ
ਬੱਚੇ ਸੱਪ ਦੇ ਹੁੰਦੇ ਨੇ ਸੱਪ
ਵੇਖ ਲਈ ਤੂੰ ਅੱਖੀਂ
ਹੋ ਕੇ ਇੱਕ ਦਿਨ ਵੱਡੇ 
ਸਾਡੇ ਮਾਰਨਗੇ ਡੰਗ
ਜੇ ਇਹ ਮੰਨ ਲੈਂਦੇ ਹਾਰ
ਹੁੰਦੇ ਐਨੇ ਨਾ ਖੁਆਰ
ਅਤੇ ਨਾਲ਼ੇ ਐਨਾਂ ਵੱਡਾ 
ਕਤਲਿਆਮ ਨਹੀਂ ਹੁੰਦਾ

ਜ਼ੋਰ ਸੱਤਾ ਦਾ ਦਿਖਾ ਕੇ
ਬੱਚੇ ਨੀਂਹਾਂ ਚ ਚੀਣਾ ਕੇ
ਐਦਾਂ ਤਾਂ ਕਬੂਲ 
ਇਸਲਾਮ ਨਹੀਂ ਹੁੰਦਾ

ਥੋਨੂੰ ਪੱਕਾ ਸੀ ਯਕੀਨ 
ਮੰਨ ਜਾਣਗੇ ਉਹ ਈਨ
ਜਿਹੜਾ ਸੱਚ ਵਿੱਚ ਲੀਨ 
ਉਹ ਆਮ ਨਹੀਂ ਹੁੰਦਾ

ਠੰਡੇ ਬੁਰਜ਼ ਚ ਬੀਤੀ ਜਿਹੜੀ
ਰਾਤ ਏ ਰੋਲਾ਼
ਮੋਤੀ ਮਹਿਰੇ ਨੇ ਜੋ ਦਿੱਤੀ ਸੀ 
ਸੌਗਾਤ ਦਾ ਏ ਰੋਲਾ
ਇਕੋ ਪੰਧ ਤੇ ਜੋ ਅੜੇ
ਉਸੇ ਬਾਤ ਦਾ ਏ ਰੋਲਾ
ਦਿਤੀ ਜ਼ਾਲਮਾਂ ਨੂੰ ਜਿਹੜੀ
ਉਸ ਮਾਤ ਦਾ ਏ ਰੋਲਾ
ਮੋਹਰਾਂ ਗੰਗੂ ਨੇ ਚੁਰਾਈਆਂ
ਚਲੋ ਕੋਈ ਗੱਲ ਨਹੀਂ
ਕੀਤੀ ਮੁਗਲਾਂ ਦੇ ਨਾਲ਼
ਮੁਲਾਕਾਤ ਦਾ ਏ ਰੋਲਾ
ਮੋਤੀ ਮਹਿਰੇ ਵਾਂਗੂੰ ਜੇ
ਉਹ ਰੱਖਦਾ ਸਿੱਧਕ
ਕੋਈ ਗੰਗੂ ਸਿਰ ਅੱਜ
ਇਲਜ਼ਾਮ ਨਹੀਂ ਹੁੰਦਾ

ਜ਼ੋਰ ਸੱਤਾ ਦਾ ਦਿਖਾ ਕੇ
ਬੱਚੇ ਨੀਂਹਾਂ ਚ ਚੀਣਾ ਕੇ
ਐਦਾਂ ਤਾਂ ਕਬੂਲ 
ਇਸਲਾਮ ਨਹੀਂ ਹੁੰਦਾ

ਥੋਨੂੰ ਪੱਕਾ ਸੀ ਯਕੀਨ 
ਮੰਨ ਜਾਣਗੇ ਉਹ ਈਨ
ਜਿਹੜਾ ਸੱਚ ਵਿੱਚ ਲੀਨ 
ਉਹ ਆਮ ਨਹੀਂ ਹੁੰਦਾ

ਇਹ ਮੁਹਬੱਤ ਹਕੀਕੀ
ਵੀ ਫ਼ਕੀਰ ਕਰ ਦਿੰਦੀ
ਇਹ ਰੇਸ਼ਮ ਦੇ ਬਾਣੇ 
ਲੀਰੋ ਲੀਰ ਕਰ ਦਿੰਦੀ
ਪੈਂਦੇ ਛੱਡਣੇ ਕਿਲੇ ਨੇ
ਤੇ ਅਨੰਦਪੁਰੀ ਛੱਡੀ
ਐਸੋ ਪ੍ਰਸਤੀ ਦੇ ਨਾਲ਼
ਹਰ ਸ਼ੈਅ ਜੁੜੀ ਛੱਡੀ
ਜਾਮਾਂ ਜਦੋਂ ਦਾ ਪ੍ਰੇਮ ਵਾਲੇ
ਰੰਗ ਚ ਰੰਗਾਇਆ
ਫੇਰ ਕਿਤੇ ਜਾ ਕੇ 
ਪੀਰ ਉੱਚ ਦਾ ਕਹਾਇਆ
ਗੁਰੂ ਜੰਗਲ਼ ਚ ਸੋਇਆ
ਬਣ ਗਿਆ ਇਤਿਹਾਸ
ਸੂਬਾ ਤਖ਼ਤ ਤੇ ਬੈਠ ਕੇ ਵੀ
ਹੋਇਆ ਨਹੀਂ ਪਾਸ
ਆਉਂਦੀ ਧੂਰ ਤੋਂ ਹੀ ਚੱਲੀ
ਬਾਬੇ ਨਾਨਕ ਦੀ ਬਾਣੀ
ਜਿੱਥੇ ਰੱਖੇ ਗੁਰਾਂ ਪਗ
ਹੁੰਦੀ ਨਿੱਤ ਅਰਦਾਸ
ਇੱਥੇ ਕਿਰਤੀ ਵਰਗ ਨੂੰ
ਪਹੁਚਾ ਕੇ ਕੋਈ ਸਤੀ
ਕਾਮਯਾਬ ਨਹੀਂ ਹੋਏ 
ਅੱਜ ਤੱਕ ਪੂੰਜੀਪਤੀ
ਇਨ੍ਹਾਂ ਕਿਰਤੀਆਂ ਮੂਹਰੇ
ਸਦਾ ਝੁੱਕਦੇ ਤਖ਼ਤ
ਅਤੇ ਕੂੜ ਦਾ ਕੋਈ ਜੋਗੀਆਂ
ਮੁਕਾਮ ਨਹੀਂ ਹੁੰਦਾ

ਜ਼ੋਰ ਸੱਤਾ ਦਾ ਦਿਖਾ ਕੇ
ਬੱਚੇ ਨੀਂਹਾਂ ਚ ਚੀਣਾ ਕੇ
ਐਦਾਂ ਤਾਂ ਕਬੂਲ 
ਇਸਲਾਮ ਨਹੀਂ ਹੁੰਦਾ

ਥੋਨੂੰ ਪੱਕਾ ਸੀ ਯਕੀਨ 
ਮੰਨ ਜਾਣਗੇ ਉਹ ਈਨ
ਜਿਹੜਾ ਸੱਚ ਵਿੱਚ ਲੀਨ 
ਉਹ ਆਮ ਨਹੀਂ ਹੁੰਦਾ

                   ਜੋਗੀ ਭੁਟਾਲ

Comments & Reviews

Post a comment

Login to post a comment!

Related Articles

मेरे नजर के सामने तुम्हारे जैसे बहुत है यहीं एक तू ही हो , मोहब्बत करने के लिए यह जरूरी तो नहीं read more >>
मीठी-मीठी यादों को दिल मैं बसा लेना जब आऐ हमारी याद रोना मत हँस कर हमें अपने सपनों मैं बुला लेना read more >>
Join Us: