Join Us:
दिशा-लाइव ग्रुप ने लॉन्च किया नया ब्रांड BizPry - लोकल से ग्लोबल तक 20 मई स्पेशल -इंटरनेट पर कविता कहानी और लेख लिखकर पैसे कमाएं - आपके लिए सबसे बढ़िया मौका साहित्य लाइव की वेबसाइट हुई और अधिक बेहतरीन और एडवांस साहित्य लाइव पर किसी भी तकनीकी सहयोग या अन्य समस्याओं के लिए सम्पर्क करें
Certificate is not issued to the author at present. Minimum 10 articles should be published on Sahity Live website to get the certificate.

नजम

Jogi Bhutal 30 Mar 2023 शायरी प्यार-महोब्बत Jagsir Jogi 57582 0 Hindi :: हिंदी

ਹੁਣ ਖ਼ੁਦ ਦੇ ਨਾਲ਼ ਵਿਵਾਦ ਕਰੇ

           ਸ਼ਾਇਰੀ

ਦਿਲ ਮੁੜ ਮੁੜ ਤੈਂਨੂੰ ਯਾਦ ਕਰੇ
ਤੈਨੂੰ ਦੇਖਣ ਲਈ ਫਰਿਆਦ ਕਰੇ
ਹੁਣ ਖ਼ੁਦ ਦੇ ਨਾਲ਼ ਵਿਵਾਦ ਕਰੇ
ਗੱਲ-ਬਾਤ ਹੋਈ ਐ ਨਵੀਂ ਨਵੀਂ

ਚਾਵਾਂ ਦੀਆਂ ਕਲੀਆਂ ਖਿੜ ਗਈਆਂ
ਸੀਨੇ ਇਸ਼ਕ ਤਰੰਗਾਂ ਛਿੜ ਗਈਆਂ
ਨਜ਼ਰਾਂ ਨਾਲ਼ ਨਜ਼ਰਾਂ ਭਿੜ ਗਈਆਂ
ਚਾਹਤ ਹੋਈ ਐ ਨਵੀਂ ਨਵੀਂ

ਤੈਨੂੰ ਦਿਲ ਤੋਂ ਸਜਦਾ ਕੀਤਾ ਨੀ
ਪੈ ਗਈਆਂ ਪਾਕ ਪ੍ਰੀਤਾਂ ਨੀ
ਮੁੱਕ ਗਏ ਫਾਸਲੇ ਵਿੱਥਾ ਨੀ
ਮੁਲਾਕਾਤ ਹੋਈ ਐ ਨਵੀਂ ਨਵੀਂ

ਲੋਅ ਤਾਰਿਆਂ ਦੀ ਹੋ ਅਸਤ ਰਹੀ
ਹੱਸ ਕੁਦਰਤ ਦੀ ਹਰ ਵਸਤ ਰਹੀ
ਫੁੱਲਾਂ ਤੇ ਸ਼ਬਨਮ ਮਸਤ ਰਹੀ
ਪ੍ਰਭਾਤ ਹੋਈ ਐ ਨਵੀਂ ਨਵੀਂ

ਮੁਦਤਾਂ ਤੋਂ ਪਏ ਉਦਾਸਿਆਂ ਤੇ
ਮਾਰੁਥਲ ਜੇ ਵਰਗੇ ਹਾਸਿਆਂ ਤੇ
ਸਾਰੰਗ ਦੇ ਵਾਂਗ ਪਿਆਸਿਆਂ ਤੇ
ਬਰਸਾਤ ਹੋਈ ਐ ਨਵੀਂ ਨਵੀਂ

ਆਇਆ ਵਿਹੜੇ ਕੋਈ ਫ਼ਕੀਰ ਕੁੜੇ
ਮੇਰੀ ਜਾਗ ਗਈ ਤਕਦੀਰ ਕੁੜੇ
ਜਦ ਹੱਸਿਆ ਜੋਗੀ ਪੀਰ ਕੁੜੇ
ਕਰਾਮਾਤ ਹੋਈ ਐ ਨਵੀਂ ਨਵੀਂ

ਰਿਹਾ ਭਟਕ ਧਿਆਨ ਨਾ ਟਿਕਦਾ ਏ
ਤੇਰਾ ਅੱਖਰਾਂ ਚੋਂ ਮੁੱਖ ਦਿਸਦਾ ਏ
ਹਾਲੇ ਜੋਗੀ ਲਿਖਣਾ ਸਿੱਖਦਾ ਏ
ਸ਼ੁਰੂਆਤ ਹੋਈ ਐ ਨਵੀਂ ਨਵੀਂ

                 ਜਗਸੀਰ ਜੋਗੀ ਭੁਟਾਲ

Comments & Reviews

Post a comment

Login to post a comment!

Related Articles

मेरे नजर के सामने तुम्हारे जैसे बहुत है यहीं एक तू ही हो , मोहब्बत करने के लिए यह जरूरी तो नहीं read more >>
मीठी-मीठी यादों को दिल मैं बसा लेना जब आऐ हमारी याद रोना मत हँस कर हमें अपने सपनों मैं बुला लेना read more >>
दोस्ती करो तो धोखा मत देना दोस्तों को आंसुओ का तोहफ़ा मत देना दिल से रोए कोई तुम्हे याद करके ऐसा किसी को मौका मत देना।। दोस्ती तो सिर� read more >>
Join Us: