Jogi Bhutal 30 Mar 2023 ग़ज़ल प्यार-महोब्बत ਜਗਸੀਰ ਜੋਗੀ 111727 0 Hindi :: हिंदी
ਗ਼ਜ਼ਲ
ਤੂੰ ਇਸ ਤਰ੍ਹਾਂ ਨਾ ਮੈਨੂੰ ਨਜ਼ਰ ਅੰਦਾਜ਼ ਕਰ
ਆ ਬੈਠ ਦਿਲ ਦੇ ਤਖ਼ਤ ਤੇ ਅਤੇ ਰਾਜ ਕਰ
ਨਾਗਣ ਵਾਂਗ ਹੈ ਡੰਗ ਰਹੀ ਹਰ ਅਦਾ ਤੇਰੀ
ਨਾ ਜਲਵਾ ਦਿਖਾ ਨਾ ਐਨਾ ਮਜਾਜ਼ ਕਰ
ਬੇਰੁਖੀ ਤੇਰੀ ਕਿਤੇ ਲੈ ਹੀ ਨਾ ਬੈਠੇ ਮੈਨੂੰ,
ਮੇਰੇ ਤੜਪਦੇ ਦਿਲ ਦਾ ਕੋਈ ਤਾਂ ਇਲਾਜ ਕਰ
ਤੂੰ ਬੁਲਾਵੇ ਮੈਂ ਨਾ ਆਵਾਂ ਇਹ ਹੋ ਸਕਦਾ ਭਲਾ
ਲੱਗ ਜੂ ਪਤਾ ਦੇਖ ਬੁਲਾ ਕੇ ਜਰਾ ਆਵਾਜ਼ ਕਰ
ਤੂੰ ਹੀ ਕਿਹਾ ਸੀ ਕਿ ਨਾ ਬੁਲਾਈ ਮੈਨੂੰ ਹੁਣ
ਐਵੇਂ ਗੁੱਸਾ ਨਾ ਕਰ ਨਾ ਐਵੇਂ ਇਤਰਾਜ਼ ਕਰ
ਪੱਤਝੜ ਵਾਂਗ ਢਹਿ ਗਏ ਚਾਵਾਂ ਦੇ ਸਾਵੇ ਪੱਤਰ
ਬਹਾਰ ਵਾਂਗੂੰ ਮੇਰੀ ਜ਼ਿੰਦਗੀ ਚ ਹੁਣ ਆਗਾਜ਼ ਕਰ
ਤੇਰਾ ਹੀ ਹਾਂ ਤੇ ਮੁਹੱਬਤ ਵੀ ਤੈਨੂੰ ਹੀ ਕਰਦਾ ਹਾਂ
ਨਾ ਗੁੱਸਾ ਕਰ ਨਾ ਦਿਲ ਆਪਣਾ ਐਵੇਂ ਨਾਰਾਜ਼ ਕਰ
ਫਤਵਾ ਮੌਤ ਦਾ ਸੁਣਾਵੇ ਬਣਕੇ ਮੁਨਸਿਫ਼ ਕਿਉਂ ?
ਤੇਰੇ ਜੋਗੀ ਵਿਚਾਰੇ ਨਾਲ਼ ਕੁੱਝ ਤਾਂ ਲਿਹਾਜ਼ ਕਰ
ਜੋਗੀ ਭੁਟਾਲ