Jogi Bhutal 30 Mar 2023 ग़ज़ल अन्य ਜਗਸੀਰ ਜੋਗੀ, ਜੋਗੀ ਭੁਟਾਲ, bhutal kalan Gazal 44402 0 Hindi :: हिंदी
ਗ਼ਜ਼ਲ
ਦਰ ਦਰ ਕਾਹਤੋਂ ਫਿਰਾਂ ਵਾਂਗ ਮੈਂ ਨਚਾਰਾਂ ਦੇ,
ਬਾਦਸ਼ਾਹ ਨੂੰ ਛੱਡ ਕੇ ਕਿਓ ਜਾਵਾਂ ਸਾਹੂਕਾਰਾਂ ਦੇ
ਮੇਰਾ ਕਾਹਤੋਂ ਬਣੂ ਜਿਹਨੂੰ ਤੁਸੀਂ ਹੋ ਖ਼ਰੀਦ ਦੇ,
ਦੇਖੇ ਭਗਵਾਨ ਵਿੱਚ ਵਿਕਦੇ ਬਜ਼ਾਰਾਂ ਦੇ
ਜਿਹਦੇ ਨਾਲ਼ ਲੱਗੀ ਮੇਰੀ ਉਸੇ ਤੋਂ ਉੁਮੀਦਾਂ ਨੇ,
ਆਪੇ ਬੁੱਝ ਲੈਂਦਾ ਉਹੋ ਦੁੱਖੜੇ ਬਿਮਾਰਾਂ ਦੇ
ਜ਼ਿੰਦਗੀ ਦਾ ਗੱਡਾ ਹਾਲੇ ਠੀਕ ਰੁੜੀ ਜਾਂਦਾ ਏ,
ਆਪੇ ਹੀਂ ਦਵਾਂ ਦਉ ਕਦੇ ਝੂੱਟੇ ਵਿੱਚ ਕਾਰਾਂ ਦੇ
ਪੱਕੇ ਜੋ ਸਹਿਜ ਨਾਲ ਫ਼ਲ ਮਿੱਠਾ ਹੁੰਦਾ ਹੈ,
ਹੁੰਦੇ ਜਿਵੇਂ ਦਾਣੇ ਵਿੱਚ ਕੀਮਤੀ ਅਨਾਰਾਂ ਦੇ
ਕੰਨ ਪੜਵਾਕੇ ਐਵੇ ਪਾਈਆਂ ਨਈਓ ਮੁੰਦਰਾਂ,
ਚੇਲੇ ਹਾਂ ਅਸੀਂ ਵੀ ਜੋਗੀ ਖ਼ਾਸ ਸਰਕਾਰਾਂ ਦੇ
ਜੋਗੀ ਭੁਟਾਲ
9592213928