Jogi Bhutal 30 Mar 2023 कविताएँ देश-प्रेम New year shayeri 60456 1 4 Hindi :: हिंदी
ਨਵਾਂ ਸਾਲ ਮੁਬਾਰਕ
ਸਭ ਨੂੰ ਮੁਬਾਰਕ ਏਹ ਹੋਵੇ ਨਵਾਂ ਸਾਲ
ਹੋਵੇ ਖੁਸ਼ਹਾਲੀ ਕੋਈ ਰਹੇ ਨਾ ਕੰਗਾਲ
ਲੋਕਾਂ ਦੀਆਂ ਆਸਾਂ ਦੇ ਚਿਰਾਗ ਜਗ ਜਾਣ
ਤੰਗ ਸੋਚਾਂ ਵਾਲੇ ਜੋ ਖਿਆਲ਼ ਦਬ ਜਾਣ
ਖੁਸ਼ੀਆਂ ਦੇ ਨਾਲ਼ ਕਰੇ ਸਭ ਨੂੰ ਨਿਹਾਲ
ਸਭ ਨੂੰ ਮੁਬਾਰਕ ਏ ਹੋਵੇ ਨਵਾਂ ਸਾਲ
ਰੋਟੀ ਲਈ ਹੱਥ ਕੋਈ ਕਿਸੇ ਮੁਹਰੇ ਅੱਡੇ ਨਾ
ਮਾਪਿਆਂ ਦੀ ਧੀ ਕੋਈ ਦਾਜ ਲਈ ਛੱਡੇ ਨਾ
ਥਾਣੇ ਤੇ ਕਚਹਿਰੀਆਂ ਦਾ ਉੱਠੇ ਨਾ ਸਵਾਲ
ਸਭ ਨੂੰ ਮੁਬਾਰਕ ਏਹ ਹੋਵੇ ਨਵਾਂ ਸਾਲ
ਪੰਛਆਂ ਨੂੰ ਮਾਣ ਮਿਲੇ ਛਾਂ ਦਾ ਸਤਿਕਾਰ ਹੋਵੇ
ਸਿਆਣਪ ਦੀ ਘਾਟ ਨਾਲ਼ ਪਾਣੀ ਨਾ ਬੇਕਾਰ ਹੋਵੇ
ਧਰਤੀ ਦੇ ਉੱਤੇ ਕਦੇ ਆਵੇ ਨਾ ਭੁਚਾਲ
ਸਭ ਨੂੰ ਮੁਬਾਰਕ ਏ ਹੋਵੇ ਨਵਾਂ ਸਾਲ
ਲੋਕਾਂ ਵਿੱਚ ਏਕਾ ਹੋਵੇ ਘਾਟ ਨਾ ਕੋਈ ਰੜਕੇ
ਸਭ ਨੂੰ ਲੰਘਾਵੇ ਰੱਬ ਪਾਰ ਹੱਥ ਫੜਕੇ
ਹੱਥ ਜੋੜ ਮੰਗਦਾ ਦੁਆਵਾਂ ਇਹ ਭੁਟਾਲ
ਸਭ ਨੂੰ ਮੁਬਾਰਕ ਏਹ ਹੋਵੇ ਨਵਾਂ ਸਾਲ
ਹੋਵੇ ਖੁਸ਼ਹਾਲੀ ਕੋਈ ਰਹੇ ਨਾ ਕੰਗਾਲ
ਜੋਗੀ ਭੁਟਾਲ
9592213928
3 years ago